ਦੁਕਾਨਦਾਰਾਂ ਵਲੋਂ ਪਾਲੀਥੀਨ ਦੀ ਵਰਤੋਂ ਕੀਤੀ ਗਈ ਤਾਂ ਕੱਟੇ ਜਾਣਗੇ ਚਲਾਨ-ਕਮਿਸ਼ਨਰ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਲਾਸਟਿਕ ਲਿਫਾਫਇਆਂ ਦੀ ਰੋਕਥਾਮ ਲਈ ਬਨਾਈ ਗਈ ਵਿਸ਼ੇਸ਼ ਟੀਮ ਨੇ ਸੁਪਰਡੈੰਟ ਸੁਆਮੀ ਸਿੰਘ ਦੀ ਅਗਵਾਈ ਹੇਠ ਜਿਸ ਵਿੱਚ ਇੰਸਪੈਕਟਰ ਸੰਜੀਵ ਕੁਮਾਰ, ਸੰਦੀਪ ਕੁਮਾਰ, ਦੀਪਕ ਕੁਮਾਰ, ਕੁਲਵਿੰਦਰ, ਗਨੇਸ਼, ਅਰਜੁਨ ਸ਼ਾਮਲ ਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜਾਰਾਂ ਕਣਕ ਮੰਡੀ, ਸਬਜੀ ਮੰਡੀ, ਕਮਾਲਪੁਰ ਚੌਂਕ, ਬਸ ਸਟੈਡਂ, ਪਰਭਾਤ ਚੌਂਕ ਅਤੇ ਜਲੰਧਰ ਰੋਡ ਦਾ ਦੌਰਾ ਕੀਤਾ

Advertisements

ਅਤੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਪਲਾਸਟਿਕ ਲਿਫਾਫਿਆਂ ਦੀ ਚੈਕਿਂਗ ਕੀਤੀ ਅਤੇ ਉਹਨਾਂ ਵੱਲੋਂ ਵਰਤੇ ਜਾ ਰਹੇ ਪਲਾਸਟਿਕ ਲਿਫਾਫਿਆਂ ਨੂੰ ਕਬਜੇ ਵਿੱਚ ਲਿਆ ਅਤੇ ਉਹਨਾਂ ਨੂੰ ਹਿਦਾਇਤ ਕੀਤੀ ਕਿ ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਂ ਕਰਨ ਅਜਿਹਾ ਨਾਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ।

ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ਵਿੱਚ ਰੋਜਾਨਾ ਚੈਕਿੰਗ ਕੀਤੀ ਜਾਵੇਗੀ ਅਤੇ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚਣ ਅਤੇ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਹਿਰ ਵਾਸੀ ਆਪਣਾ ਘਰੇਲੂ ਵਰਤੋਂ ਦਾ ਸਮਾਨ ਖਰੀਦ ਕਰਨ ਲਈ ਬਜਾਰ ਜਾਣ ਸਮੇਂ ਕਪੜੇ ਦੇ ਕੈਰੀ ਬੈਗ ਨਾਲ ਲੈ ਕੇ ਜਾਣ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਆਪਣਾ ਸਹਿਯੋਗ ਦੇਣ।

LEAVE A REPLY

Please enter your comment!
Please enter your name here