ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਮਿੰਨੀ ਪੈਨਸ਼ਨ ਅਦਾਲਤ 31 ਅਕਤੂਬਰ ਨੂੰ

logo latest

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਮਿੰਨੀ ਡਿਫੈਂਸ ਪੈਨਸ਼ਨ ਅਦਾਲਤ 31 ਅਕਤੂਬਰ 2018 ਨੂੰ ਸਵੇਰੇ 11 ਵਜੇ ਡੀ.ਪੀ.ਡੀ.ਓ. ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਲਗਾਈ ਜਾ ਰਹੀ ਹੈ।

Advertisements

ਉਹਨਾਂ ਦੱਸਿਆ ਕਿ ਇਸ ਅਦਾਲਤ ਵਿੱਚ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਪੈਨਸ਼ਨ ਸਬੰਧੀ ਸ਼ਿਕਾਇਤ/ਸਮੱਸਿਆ ਹੈ, ਤਾਂ ਡੀ.ਪੀ.ਡੀ.ਓ. ਹੁਸ਼ਿਆਰਪੁਰ ਅਤੇ ਦਸੂਹਾ ਨੂੰ ਭੇਜ ਸਕਦੇ ਹਨ, ਤਾਂ ਜੋ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾ ਕਿਹਾ ਕਿ ਸ਼ਿਕਾਇਤ ਵਿੱਚ ਪੈਨਸ਼ਨਰ ਦਾ ਨੰਬਰ, ਰੈਂਕ, ਨਾਮ, ਪੀ.ਪੀ.ਓ. ਨੰਬਰ, ਐਚ.ਓ. ਨੰਬਰ, ਬੈਂਕ ਦਾ ਨਾਮ ਜਿਥੋਂ ਪੈਨਸ਼ਨ ਲੈਂਦੇ ਹਨ, ਦੇਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਪੈਨਸ਼ਨਰਾਂ ਨੂੰ ਅਦਾਲਤ ਵਿੱਚ ਪੈਨਸ਼ਨ ਸਬੰਧੀ ਪੂਰੇ ਦਸਤਾਵੇਜ ਲੈ ਕੇ ਸਬੰਧਿਤ ਡੀ.ਪੀ.ਡੀ.ਓ. ਵਿਖੇ 31 ਅਕਤੂਬਰ ਨੂੰ ਸਵੇਰੇ 11 ਵਜੇ ਹਾਜ਼ਰ ਹੋਣ। 

LEAVE A REPLY

Please enter your comment!
Please enter your name here