ਪਚਨੰਗਲਾਂ ਵਿਖੇ 7ਵਾਂ ਮਾਂ ਵਿਸ਼ਾਲ ਜਗਦੰਬੇ ਜਾਗਰਣ 3 ਨਵੰਬਰ ਨੂੰ

ਹੁਸ਼ਿਆਰਪੁਰ/ ਮਾਹਿਲਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸ਼ੋਸ਼ਲ ਵੈਲਫੇਅਰ ਸੁਸਾਇਟੀ ਪਚਨੰਗਲਾਂ ਵਲੋਂ ਪ੍ਰਧਾਨ ਡਾ. ਵਿਪਨ ਕੁਮਾਰ ਪਚਨੰਗਲ, ਰੋਸ਼ਨ ਸੇਠੀ, ਰਾਮ ਲੁਭਾਇਆ, ਪ੍ਰੇਮ ਚੰਦ, ਮਨੋਹਰ ਲਾਲ, ਜੈ ਗਨੇਸ਼, ਜੈ ਕ੍ਰਿਸ਼ਨ, ਸੰਦੀਪ, ਪ੍ਰਵਾਸੀ ਭਾਰਤੀ ਵਿਨੋਦ ਕੁਮਾਰ, ਗੁਰਿੰਦਰ ਸਿੰਘ, ਜਸਵੀਰ ਚੰਦ, ਪੰਚ ਰਚਨਾ ਰਾਣੀ, ਪੰਮੀ ਖੁਸ਼ਹਾਲਪੁਰ ਸਮੇਤ ਸੰਗਤ, ਗ੍ਰਾਮ ਪੰਚਾਇਤ ਪਚਨੰਗਲਾਂ ਦੇ ਸਹਿਯੋਗ ਨਾਲ 7ਵਾਂ ਮਾਂ ਵਿਸ਼ਾਲ ਜਗਦੰਬੇ ਜਾਗਰਣ 3 ਨਵੰਬਰ ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਣਕਾਰੀ ਦਿੰਦੇ ਹੋਏ ਪ੍ਰਧਾਨ ਡਾ. ਵਿਪਨ ਕੁਮਾਰ ਨੇ ਦੱਸਿਆ ਕਿ ਜਾਗਰਣ ਵਿਚ ਸਰਬਜੀਤ ਸਰਬ, ਅਜਮੇਰ ਹੀਰ, ਮਨੀ ਮਾਨ ਸਾਰੀ ਰਾਤ ਮਹਾਂਮਾਈ ਦਾ ਗੁਣਗਾਇਨ ਕਰਨਗੇ।

Advertisements

ਨਰਿੰਦਰ ਕੁਮਾਰ ਹੁਸ਼ਿਆਰਪੁਰ ਵਾਲੇ ਤਾਰਾ ਰਾਣੀ ਦੀ ਕਥਾ ਕਰਨਗੇ। ਇਸ ਮੌਕੇ ਮਨੀ ਮਹਾਂਦੇਵ ਰੋਪੜ ਵੀ. ਵੀ. ਕਲਾਕਾਰ ਝਾਕੀਆਂ ਪੇਸ਼ ਕਰਨਗੇ। ਜਾਗਰਣ ਵਿਚ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਡਾ. ਜਤਿੰਦਰ ਕੁਮਾਰ ਪ੍ਰਧਾਨ ਸ਼ੋਸ਼ਲ ਮੀਡੀਆ ਚੱਬੇਵਾਲ ਕਾਂਗਰਸ ਵਿਸ਼ੇਸ਼ ਤੋਰ ਤੇ ਪਹੁੰਚਣਗੇ।

LEAVE A REPLY

Please enter your comment!
Please enter your name here