ਬਾਬਾ ਸਾਹਿਬ ਦਾ ਅਪਮਾਨ ਕਰਨ ਵਾਲੀ ਐਸ.ਡੀ.ਐਮ. ਨੂੰ ਕੀਤਾ ਜਾਵੇ ਗ੍ਰਿਫ਼ਤਾਰ: ਬਸਪਾ ਆਗੂ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਬਾਬਾ ਸਾਹਿਬ ਡਾ. ਅੰਬੇਡਕਰ ਦਾ ਅਪਮਾਨ ਕਰਨ ਵਾਲੀ ਐਸ.ਡੀ.ਐਮ. ਅਮਨਪ੍ਰੀਤ ਸੰਧੂ ਖ਼ਿਲਾਫ਼ ਐਸ.ਸੀ/ਐਸ.ਟੀ. ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਉਂਕਾਰ ਸਿੰਘ ਝਮਟ, ਦਲਜੀਤ ਰਾਏ, ਮਨਿੰਦਰ ਸਿੰਘ ਸ਼ੇਰਪੁਰ ਸਾਰੇ ਜੋਨ ਇੰਚਾਰਜ ਹੁਸ਼ਿਆਰਪੁਰ, ਇੰਜ. ਮਹਿੰਦਰ ਸਿੰਘ ਲੋਕ ਸਭਾ ਹਲਕਾ ਇੰਚਾਰਜ ਹੁਸ਼ਿਆਰਪੁਰ, ਸੁਖਦੇਵ ਬਿੱਟਾ, ਦਿਨੇਸ਼ ਕੁਮਾਰ ਪੱਪੂ, ਸੰਤੋਖ ਸਿੰਘ ਇੰਚਾਰਜ ਜ਼ਿਲਾ ਹੁਸ਼ਿਆਰਪੁਰ ਨੇ ਕਿਹਾ ਕਿ ਦਲਿਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਐਸ.ਡੀ.ਐਮ. ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

Advertisements

ਉਂਕਾਰ ਸਿੰਘ ਝਮਟ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਦਿਨੀਂ ਜਦੋਂ ਬਸਪਾ ਦਾ ਇਕ ਵਫ਼ਦ ਐਸ.ਡੀ.ਐਮ. ਨੂੰ ਮਿਲਣ ਵਾਸਤੇ ਗਿਆ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਵਿਜ਼ਟਿੰਗ ਕਾਰਡ ਜਿਸ ਉੱਪਰ ਬਾਬਾ ਅੰਬੇਡਕਰ ਦੀ ਫ਼ੋਟੋ ਲੱਗੀ ਨੂੰ ਫਾੜ ਕੇ ਸੁੱਟ ਦਿੱਤਾ। ਜਿਸ ਨਾਲ ਭਾਰਤ ਦੇ ਕਰੋੜਾਂ ਲੋਕਾਂ ਦੇ ਨੇਤਾ ਬਾਬਾ ਸਾਹਿਬ ਦਾ ਅਪਮਾਨ ਹੋਇਆ ਹੈ ਉੱਥੇ ਭਾਰਤੀ ਸੰਵਿਧਾਨ ਦਾ ਵੀ ਨਿਰਾਦਰ ਕੀਤਾ ਗਿਆ ਹੈ। ਬਸਪਾ ਨੇਤਾਵਾਂ ਨੇ ਕਿਹਾ ਕਿ ਅਗਰ ਬਾਬਾ ਸਾਹਿਬ ਔਰਤਾਂ ਨੂੰ ਸੰਵਿਧਾਨ ਅੰਦਰ ਅਧਿਕਾਰ ਲੈ ਕੇ ਨਾ ਦਿੰਦੇ ਤਾਂ ਅਮਨਪ੍ਰੀਤ ਐਸ.ਡੀ.ਐਮ. ਨਾ ਹੁੰਦੀ ਬਲਕਿ ਕਿਸੇ ਰਸੋਈ ਦਾ ਸ਼ਿੰਗਾਰ ਬਣੀ ਹੁੰਦੀ।

ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਬਸਪਾ ਵਫ਼ਦ ਐਸ.ਡੀ.ਐਮ. ਵਿਰੁੱਧ ਕਾਰਵਾਈ ਕਰਨ ਦੀ ਮੰਗ ਲੈ ਕੇ ਮਿਲਿਆ ਡੀ.ਸੀ ਨੇ ਵੀ ਕੋਈ ਕਾਰਵਾਈ ਕਰਨ ਸਬੰਧੀ ਸੰਤੁਸ਼ਟੀ ਜਨਕ ਜਵਾਬ ਨਹੀ ਦਿੱਤਾ।ਐਸ.ਡੀ.ਐਮ. ਵਿਰੁੱਧ ਐਸ.ਸੀ./ਐਸ.ਟੀ. ਐਕਟ ਤਹਿਤ ਪਰਚਾ ਦਰਜ ਕਰਨ ਅਤੇ ਗ੍ਰਿਫ਼ਤਾਰੀ ਨੂੰ ਮੰਗ ਲੈ ਕੇ ਮਿਤੀ 5 ਨਵੰਬਰ ਦਿਨ ਸੋਮਵਾਰ ਨੂੰ ਬਸਪਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘੇਰਾਉ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਇਲਾਵਾ ਗੁਰਮੁਖ ਸਿੰਘ ਜ਼ਿਲਾ ਇੰਚਾਰਜ, ਸਤੀਆ ਕੁਮਾਰ ਖ਼ਾਨਪੁਰ, ਰਜੀਵ ਕਸਬਾ, ਉਂਕਾਰ ਸਿੰਘ ਬੁੱਲੋਵਾਲ, ਗੁਰਦੇਵ ਸਿੰਘ ਬਿੱਟੂ ਸਮੇਤ ਕਈ ਵਰਕਰ ਸ਼ਾਮਲ ਸਨ। 

LEAVE A REPLY

Please enter your comment!
Please enter your name here