26 ਫ਼ਰਵਰੀ 2020 ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਤੇ ਮਿਲੇਗੀ 10 ਪ੍ਰਤੀਸ਼ਤ ਰਿਬੇਟ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ  ਕਮਿਸ਼ਨਰ ਬਲਬੀਰ ਰੀਜ ਸਿੰਘ ਦੇ ਨਿਮਰਦੇਸ਼ਾਂ ਤੇਂ ਨਗਰ ਨਿਗਮ ਸੁਪਰਡੈਂਟ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਚੰਡੀਗੜ ਦੇ ਹੁਕਮ ਨੰ. 02-07-2012-4 ਐਲ.ਜੀ.3 (ਪੀ.ਐਫ.)/2018 ਤਹਿਤ ਹਾਉਸ ਟੈਕਸ-ਪ੍ਰੋਪਰਟੀ ਟੈਕਸ ਅਜੇ ਤੱਕ ਨਾਂ ਭਰਨ ਵਾਲੇ ਸ਼ਹਿਰਵਾਸੀਆਂ ਨੂੰ ਸਰਕਾਰ ਵੱਲੋਂ ਵੱਡੀ ਸਹੂਲਤ ਦਿੰਦੇ ਹੋਏ ਫ਼ਰਵਰੀ 2020 ਤੱਕ ਓ.ਟੀ.ਐਸ (ਵਨ-ਟਾਈਮ ਸੈਟਲਮੈਂਟ) ਯੋਜਨਾਂ ਅਧੀਨ ਆਪਣਾ ਪ੍ਰੋਪਰਟੀ ਟੈਕਸ ਦਾ ਪੂਰਾ ਬਕਾਇਆ (ਇੱਕ ਮੁਸ਼ਤ) ਜਮਾਂ ਕਰਵਾਉਣ ਵਾਲੇ ਸ਼ਹਿਰ ਵਾਸੀ ਨੂੰ 10 ਪ੍ਰਤੀਸ਼ਤ ਰਿਬੇਟ ਦਿੱਤੀ ਜਾਵੇਗੀ। ਇਸ ਯੋਜਨਾਂ ਤਹਿਤ ਪ੍ਰੋਪਰਟੀ ਟੈਕਸ ਜਮਾਂ ਕਰਵਾਉਣ ਵਾਲੇ ਨੂੰ ਕੋਈ ਬਿਆਜ ਅਦਾ ਨਹੀਂ ਕਰਨਾ ਪਵੇਗਾ।

Advertisements

ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ 26 ਫ਼ਰਵਰੀ 2020 ਤੋਂ ਬਾਅਦ 26 ਮਈ 2020 ਤੱਕ 10 ਪ੍ਰਤੀਸ਼ਤ ਜੁਰਮਾਨਾ ਅਤੇ ਇਸ ਤੋਂ ਬਾਦ 18ਪ੍ਰਤੀਸ਼ਤ ਬਿਆਜ ਅਤੇ 20 ਪ੍ਰਤੀਸ਼ਤ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

LEAVE A REPLY

Please enter your comment!
Please enter your name here