ਸ਼ਹਿਰ ਵਾਸੀ ਨਿਗਮ ਵਲੋਂ ਨਿਯੂਕਤ ਪਲੰਬਰ ਤੋਂ ਹੀ ਲਗਵਾਉਣ ਪਾਣੀ ਦੇ ਕੁਨੈਕਸ਼ਨ: ਬਲਬੀਰ ਰਾਜ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਦੀ ਹਦੂਦ ਅੰਦਰ ਸ਼ਹਿਰ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਆਪਣੇ ਪਧੱਰ ਤੇ ਕਿਸੇ ਵੀ ਪਲੰਬਰ ਨੂੰ ਬੁੱਲਾ ਕੇ ਕਰਵਾਏ ਜਾ ਰਹੇ ਹਨ। ਜਿਸ ਨਾਲ ਨਗਰ ਨਿਗਮ ਦੀਆਂ ਸੀਵਰੇਜ਼ ਅਤੇ ਪਾਣੀ ਦੀਆਂ ਪਾਇਪਾਂ ਦੇ ਕੁਨੈਕਸ਼ਨ ਠੀਕ ਨਾਂ ਹੋਣ ਕਰਕੇ ਲੀਕੇਜ਼ ਹੋ ਜਾਂਦੀ ਹੈ, ਅਤੇ ਸੜਕਾਂ ਵੀ ਖਰਾਬ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ 8 ਪਲਬੰਰ ਔਥੋਰਾਈਜ ਕੀਤੇ ਗਏ ਹਨ, ਔਥੋਰਾਇਜ ਪਲੰਬਰ ਤੋਂ ਇਲਾਵਾ ਕਿਸੇ ਹੋਰ ਪਲਬੰਰ ਤੋਂ ਨਵਾਂ ਕੁਨੈਕਸ਼ਨ ਜਾ ਪੁਰਾਨਾਂ ਰਿਪੇਅਰ ਨਾਂ ਕਰਵਾਇਆ ਜਾਵੇ।

Advertisements

ਇਸ ਸੰਬੰਧੀ ਨਗਰ ਨਿਗਮ ਤੋਂ ਅਗੇਤੀ ਮੰਜੂਰੀ ਵੀ ਲਈ ਜਾਵੇ। ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਸੈਨੇਟਰੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰ ਆਪਣੀ ਦੁਕਾਨ ਤੇ ਕੇਵਲ ਨਗਰ ਨਿਗਮ ਵੱਲੋਂ ਔਥੋਰਾਇਜ ਪਲੰਬਰ ਹੀ ਕੰਮ ਤੇ ਰਖੱਣ ਅਤੇ ਪਲੰਬਰ ਦਾ ਕੰਮ ਕਰਨ ਵਾਲੇ ਨਗਰ ਨਿਗਮ ਦੇ ਦਫਤਰ ਵਿੱਚ ਆਕੇ ਆਪਣੀ ਰਜਿਸਟਰੇਸ਼ਨ ਕਰਵਾਉਣ ਤੋ ਉਪਰੰਤ ਹੀ ਸੀਵਰੇਜ਼ ਅਤੇ ਵਾਟਰ ਸਪਲਾਈ ਦੇ ਕੁਨੈਕਸ਼ਨਾਂ ਦਾ ਕੰਮ ਕਰਨ। ਉਹਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਸਬੰਧੀ ਜਲਦ ਹੀ ਵਿਸ਼ੇਸ਼ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਗਏ ਦੁਕਾਨਦਾਰਾਂ, ਪਲੰਬਰਾਂ, ਵਾਟਰ ਸਪਲਾਈ ਅਤੇ ਸੀਵਰੇਜ਼ ਦਾ ਕੁਨੈਕਸ਼ਨ ਕਰਵਾਉਣ ਵਾਲੇ ਸ਼ਹਿਰ ਵਾਸੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੱਟਕੇ ਜੁਰਮਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here