ਨੇਤਰਦਾਨ ਐਸੋਸੀਏਸ਼ਨ ਨੇ ਕੱਢੀ ਜਾਗਰੂਕਤਾ ਰੈਲੀ

1
ਹੁਸ਼ਿਆਰਪੁਰ, 25 ਅਗਸਤ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਲੋਕਾਂ ਨੂੰ ਅੱਖਾਂ ਦਾਨ ਕਰਵਾਉਣ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਹਸਪਤਾਲ ਹੁਸਿਆਰਪੁਰ ਤੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਮੁੱਖ ਬਾਜਾਰਾਂ ਵਿੱਚੋਂ ਦੀ  ਹੁੰਦੀ ਹੋਈ ਮਾਡਲ ਟਾਊਨ ਕਲੱਬ ਵਿਖੇ ਪਹੁੰਚਣ ਤੇ ਸਮਾਪਤ ਹੋਈ। ਇਸ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ: ਬਹਾਦਰ ਸਿੰਘ ਸੁਨੇਤ, ਸਕੱਤਰ ਹਰਬੰਸ ਸਿੰਘ ਅਤੇ ਮਲਕੀਤ ਸਿੰਘ ਮਹੇੜੂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ 30ਵਾਂ ਰਾਸ਼ਟਰ ਨੇਤਰਦਾਨ ਪੰਦਰਵਾੜਾ 25 ਅਗਸਤ  ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਹੁਸਿਆਰਪੁਰ ਵਿੱਚ ਵੀ ਅੱਜ ਐਸੋਸੀਏਸ਼ਨ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪੰਦਰਵਾੜਾ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਨੇਤਰਦਾਨ ਕਰਨ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨੇਤਰਦਾਨ ਸੰਸਥਾ ਸੰਨ 2000 ਤੋਂ ਲੋਕਾਂ ਦੀ ਸੇਵਾ ਵਿੱਚ ਹੈ ਅਤੇ ਅੱਜ ਤੱਕ 846 ਅੱਖਾਂ ਮਰਨ ਉਪਰੰਤ ਨੇਤਰਦਾਨੀਆਂ ਤੋਂ ਪ੍ਰਾਪਤ ਕਰਕੇ ਕੋਰਨੀਆਂ ਤੋਂ ਅੰਨ੍ਹੇ ਵਿਅਕਤੀਆਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਤਕਰੀਬਨ 20 ਨੇਤਰਦਾਨ ਸੈਮੀਨਾਰ ਹੁਸ਼ਿਆਰਪੁਰ ਦੇ ਵੱਖ-ਵੱਖ ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵਿੱਚ ਆਯੋਜਿਤ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਕੋਰਨੀਆ ਬਲਾਇੰਡ ਫਰੀ ਕਰਨ ਲਈ ਐਸੋਸੀਏਸ਼ਨ ਵੱਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ।ਇਸ ਮੌਕੇ ‘ਤੇ  ਸਿਵਲ ਸਰਜਨ ਸੰਜੀਵ ਬਬੂਟਾ, ਹਰੀਸ਼ ਚੰਦਰ ਠਾਕਰ, ਮਸਤਾਨ ਸਿੰਘ ਗਰੇਵਾਲ, ਸੁਰੇਸ਼ ਕਪਾਟੀਆ, ਰਕੇਸ਼ ਮੋਹਨ, ਗੁਰਬਖਸ਼ ਸਿੰਘ ਸੰਧੂ, ਜਸਬੀਰ ਸਿੰਘ, ਰਾਜੇਸ਼ ਜੈਨ, ਕੁਲਤਾਰ ਸਿੰਘ, ਰਕਸ਼ਾ ਗੁਪਤਾ, ਸੰਤੋਸ਼ ਸੈਣੀ, ਸੁਕੇਸ਼ ਗੁਪਤਾ, ਪ੍ਰੇਮ ਸੈਣੀ, ਚੇਤਨ ਸੂਦ, ਬਹਾਦਰ ਸਿੰਘ, ਹੁਸ਼ਿਆਰਪੁਰ ਫੋਟੋਗ੍ਰਾਫਰ ਕਲੱਬ ਦੇ ਚੇਅਰਮੈਨ ਕਮਲ ਵਰਮਾ, ਪ੍ਰਧਾਨ ਵਿਨੋਦ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here