ਮਾਤਾ ਚਿੰਤਪੁਰਨੀ ਮੇਲੇ ਦੀ ਸਮਾਪਤੀ ਉਪਰੰਤ ਸਫ਼ਾਈ ਮੁਹਿੰਮ ਲਈ ਬਣਾਈਆਂ ਟੀਮਾਂ ਨੂੰ ਤੀਕਸ਼ਨ ਸੂਦ ਨੇ ਕੀਤਾ ਰਵਾਨਾ

20150825_092412
ਹੁਸ਼ਿਆਰਪੁਰ, 25 ਅਗਸਤ: ਮਾਤਾ ਚਿੰਤਪੁਰਨੀ ਮੇਲੇ ਦੇ ਸਬੰਧ ਵਿੱਚ ਲਗਾਏ ਗਏ ਲੰਗਰਾਂ ਵਾਲੀਆਂ ਥਾਵਾਂ ਅਤੇ ਉਸ ਦੇ ਆਲੇ-ਦੁਆਲੇ ਦੀ ਸਫ਼ਾਈ ਕਰਾਉਣ ਲਈ ਬਣਾਈਆਂ ਗਈਆਂ 26 ਟੀਮਾਂ ਨੂੰ ਅੱਜ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਧੋਬੀ ਘਾਟ ਤੋਂ ਰਵਾਨਾ ਕੀਤਾ। ਮੇਅਰ ਨਗਰ ਨਿਗਮ ਸ਼ਿਵ ਸੂਦ ਅਤੇ ਕਮਿਸ਼ਨਰ ਨਗਰ ਨਿਗਮ ਅਨੰਦ ਸਾਗਰ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ।ਸ੍ਰੀ ਸੂਦ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਮੇਲੇ ਦੀ ਸਮਾਪਤੀ ਉਪਰੰਤ ਉਨ੍ਹਾਂ ਵੱਲੋਂ ਲੰਗਰ ਸਥਾਨਾਂ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਗਿਆ ਸੀ ਜਿਸ ਵਿੱਚ ਪਾਇਆ ਗਿਆ ਕਿ ਲੰਗਰ ਵਾਲੀਆਂ ਥਾਵਾਂ  ਦੇ ਆਲੇ-ਦੁਆਲੇ ਕਾਫ਼ੀ ਕੂੜਾ-ਕਰਕਟ, ਅਣ-ਵਰਤਿਆ ਜਾਂ ਜੂਠਾ ਭੋਜਣ ਇਧਰ-ਉਧਰ ਖਿਲਰਿਆ ਹੋਇਆ ਸੀ। ਇਸ ਸਬੰਧ ਵਿੱਚ ਪਿਛਲੇ ਦਿਨੀ ਲੰਗਰ ਕਮੇਟੀਆਂ ਦੇ ਪ੍ਰਬੰਧਕਾਂ, ਸਵੈਸੇਵੀ ਸੰਸਥਾਵਾਂ ਅਤੇ ਸਬੰਧਤ ਅਫ਼ਸਰਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਧੋਬੀਘਾਟ ਤੋਂ ਸਵੇਰੇ 8 ਵਜੇ ਸਫ਼ਾਈ ਟੀਮਾਂ ਨੂੰ ਰਵਾਨਾ ਕੀਤਾ ਜਾਵੇਗਾ ਅਤੇ ਕੂੜਾ ਇੱਕਠਾ ਕਰਨ ਉਪਰੰਤ ਪਿੱਪਲਾਂਵਾਲਾ ਵਿਖੇ ਬਣੇ ਡੰਪ ਵਿੱਚ ਕੂੜੇ ਨੂੰ ਸੁਟਿਆ ਜਾਵੇਗਾ।  ਉੁਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਦੂਦ ਵਿੱਚ ਪੈਂਦੇ ਏਰੀਏ ਦੀ ਸਫ਼ਾਈ ਨਿਗਮ ਦੇ ਕਰਮਚਾਰੀਆਂ ਵੱਲੋਂ ਕੀਤੀ ਜਾਵੇਗੀ ਅਤੇ ਬਾਕੀ ਏਰੀਏ ਵਿੱਚ ਲੰਗਰ ਲਗਾਉਣ ਵਾਲੀਆਂ ਕਮੇਟੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਵੈਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਫ਼ਾਈ ਦਾ ਸਮਾਨ ਅਤੇ ਦਸਤਾਨੇ ਵੀ ਮੁਹੱਈਆ ਕਰਵਾਏ ਗਏ ਹਨ।ਉਨ੍ਹਾਂ ਹੋਰ ਦੱਸਿਆ ਕਿ ਇਸ ਸਫਾਈ ਮੁਹਿੰਮ ਵਿੱਚ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਡੀ.ਐਸ.ਪੀ. ਸੁਖਵਿੰਦਰ ਸਿੰਘ, ਇੰਸਪੈਕਟਰ ਸਤਨਾਮ ਸਿੰਘ ਦੀ ਦੇਖ-ਰੇਖ ਹੇਠ 60 ਜਵਾਨਾਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਹੈ। ਉਨ੍ਹਾਂ ਇਸ ਸਫਾਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀਆਂ ਸਵੈਸੇਵੀ ਜਥੇਬੰਦੀਆਂ, ਕਰਮਚਾਰੀਆਂ ਅਤੇ ਹੋਰ ਨੁਮਾਇੰਦਿਆਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ‘ਤੇ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨਟਰੀ ਇੰਸਪੈਕਟਰ ਜਨਕ ਰਾਜ, ਇੰਸਪੈਕਟਰ ਵਿਜੇ ਕੁਮਾਰ, ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਦੇ ਮਹੰਤ ਰਮਿੰਦਰ ਦਾਸ, ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਜਿਲ੍ਹਾ ਸੰਪਰਕ ਪ੍ਰਮੁੱਖ ਗਿਆਨ ਬਾਂਸਲ, ਅਰਚਨਾ ਜੈਨ, ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੰਜੀਵ ਅਰੋੜਾ, ਜਗਮੀਤ ਸਿੰਘ ਸੋਢੀ, ਤਿਲਕ ਰਾਜ ਸ਼ਰਮਾ, ਸ਼ਾਮ ਸੁੰਦਰ ਨਾਗਪਾਲ, ਨਰਿੰਦਰ ਕੁਮਾਰ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ, ਮੀਤ ਪ੍ਰਧਾਨ ਭਾਜਪਾ ਸੁਖਵਿੰਦਰ ਸਿੰਘ ਬਡਿਆਲ, ਕ੍ਰਿਸ਼ਨ ਅਰੋੜਾ, ਨਿਪੁੰਨ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here