ਸਰਦਾਰ ਜੀ ਆਨ ਬੁਲਟ ਲੈ ਕੇ ਆ ਰਹੇ ਹਨ ਗਾਇਕ ਹਰਪਾਲ ਲਾਡਾ

DSCN9027
ਹੁਸ਼ਿਆਰਪੁਰ, 25 ਅਗਸਤ। ਗਾਇਕ ਹਰਪਾਲ ਲਾਡਾ ਦੀ ਨਵੀੰ ਆ ਰਹੀ ਐਲਬਮ ਸਰਦਾਰ ਜੀ ਆਨ ਬੁਲਟ ਦੀ ਸ਼ੂਟਿੰਗ ਬੜੀ ਤੇਜੀ ਨਾਲ ਹੁਸ਼ਿਆਰਪੁਰ ਦੇ ਆਲੇ ਦੁਆਲੇ ਦੇ ਇਲਾਕਿਆ ਵਿੱਚ ਚੱਲ ਰਹੀ ਹੈ। ਹਰਪਾਲ ਲਾਡੇ ਦੀ ਐਲਬਮ ਦੇ ਗੀਤ ਆਜੋ ਜਿੰਨੇ ਨੱਚਣਾ ਬਈ ਆਜੋ ਜਿੰਨੇ ਨੱਚਣਾ ਸਜਰੀ ਵਿਆਹੀ ਜੌੜੀ ਨਾਲ ਮਿਤਰੋ ਗੀਤ ਦੀ ਸੂਟਿੰਗ ਮਹਿੰਗਰੋਵਾਲ ਵਿੱਚ ਹੋਈ। ਸੂਟਿੰਗ ਦੌਰਾਨ ਗਾਇਕ ਹਰਪਾਲ ਲਾਡਾ ਨੇ ਦੱਸਿਆ ਕਿ ਐਲਬਮ ਪੰਜਾਬੀ ਸਭਿਆਚਾਰ ਨੂੰ ਉਜਾਗਰ ਕਰਦੀ ਹੈ ਤੇ ਇਸ ਐਲਬਮ ਦੇ ਗਾਣੇ ਹਰ ਕੋਈ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਸੁਣ ਸਕਦਾ ਹੈ। ਹਰਪਾਲ ਲਾਡਾ ਨੇ ਪੰਜਾਬੀ ਗੀਤਾਂ ਵਿੱਚ ਆ ਰਹੀ ਅਸ਼ਲੀਲਤਾ ਤੇ ਲੱਚਰ ਪੂਣੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬੀ ਗਾਣਿਆ ਵਿੱਚ ਅਸ਼ਲੀਲਤਾ ਲਈ ਗਾਇਕ, ਵੀਡਿਉ ਡਾਇਰੈਕਟਰ ਦੇ ਨਾਲ-ਨਾਲ ਸਰੋਤੇ ਵੀ ਜਿੱਮੇਦਾਰ ਹਨ, ਕਿਉਂਕਿ ਜੇਕਰ ਸਰੋਤੇ ਅਜਿਹੇ ਗੀਤ ਸੁਣਗੇ ਹੀ ਨਹੀ ਤਾਂ ਅਜਿਹੇ ਗੀਤ ਬਣਨਗੇ ਨਹੀਂ। ਹਰਪਾਲ ਲਾਡਾ ਨੇ ਦੱਸਿਆ ਕਿ ਜੌੜੀ ਗੀਤ ਤੋ ਇਲਾਵਾ ਵੱਖਰੀ ਹੀ ਟੌਹਰ ਬੁਲਟ ਤੇ ਬੈਠੇ ਸਰਦਾਰ ਦੀ, ਭਗਤ ਸਿੰਘ ਦ ਰਿਅਲ ਹੀਰੋ, ਵਿਰਸਾ, ਐਸ਼, ਦਿਲ, ਜਿੰਦ, ਦਿਲ ਵਿੱਚ ਆਦਿ ਗੀਤ ਹਨ। ਗਾਇਕ ਹਰਪਾਲ ਲਾਡਾ ਨੇ ਦੱਸਿਆ ਕੀ ਐਲਬਮ ਦੇ ਵਿਚਲੇ ਗੀਤਾਂ ਦੀ ਰਚਨਾ ਦੀਪ ਬਾਗਪੁਰੀ, ਜਗਦੀਪ ਹੀਰ, ਹਰਪਾਲ ਲਾਡਾ ਨੇ ਕੀਤੀ ਹੈ ਅਤੇ ਸੰਗੀਤ ਹਰਿੰਦਰ ਸੋਹਲ, ਸੁਖਦੇਵ ਨਡਾਲੋ, ਅਮਰ ਮਿਉਜਿਕ ਮਿਰਰ ਤੇ ਐਸ. ਬਰੋਚ ਅਤੇ ਵੀਡਿਉ ਡਾਇਰੈਕਟਰ ਸਿੰਘ ਅਮਨ ਤੇ ਇੰਕਬਾਲ ਦੌਸਾਂਝ ਹਨ। ਐਲਬਮ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਸਰਬਜੀਤ ਸੋਨੀ, ਸੰਦੀਪ ਸੈਣੀ, ਹਰੀ ਸਿੰਘ ਸੈਣੀ, ਰਜਨੀਸ਼ ਪਰਾਸ਼ਰ, ਕਸ਼ਿਸ਼ ਹੁਸ਼ਿਆਰਪੁਰੀ, ਰਘੂਵੀਰ ਟੇਕਰਿਆਣਾ ਤੇ ਹਰਜੀਤ ਮਠਾਰੂ ਨੇ ਦਿੱਤਾ ਹੈ।

LEAVE A REPLY

Please enter your comment!
Please enter your name here