ਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਢੋਲਬਾਹਾ ਸਕੂਲ ਦਾ ਰਿਹਾ ਸ਼ਾਨਦਾਰ ਨਤੀਜਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਜ਼ਿਲਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਮੋਹਣ ਸਿੰਘ ਲੇਹਲ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਵਿਖੇ ਪ੍ਰਿੰਸੀਪਲ ਓੁਂਕਾਰ ਸਿੰਘ ਦੀ ਅਗੁਵਾਈ ਵਿੱਚ ਇੱਕ ਰੋਜ਼ਾ ਭੂੰਗਾ-2 ਦੇ ਬਲਾਕ ਪੱਧਰੀ ਸਾਇੰਸ ਮੇਲੇ ਦਾ ਆਯੋਜਨ ਕਰਵਾਈਆ ਗਿਆ। ਇਸ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਮਾਸਟਰ ਨਵਨੀਤ ਠਾਕੁਰ, ਰਣਜੀਤ ਸਿੰਘ, ਪਲਵਿੰਦਰ ਕੌਰ ਅਤੇ ਸੁਰਿੰਦਰਪਾਲ ਕੌਰ ਦੀ ਯੋਗ ਅਗੁਵਾਈ ਵਿੱਚ ਬਲਾਕ ਦੇ 26 ਸਕੂਲਾਂ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਮਾਡਲ ਬਣਾ ਕੇ ਪ੍ਰਦਰਸ਼ਿਤ ਕੀਤੇ। ਇਸ ਮੌਕ26 ਸਕੂਲਾਂ ਦੀਆਂ ਕੁਵਿੱਜ਼ ਟੀਮਾਂ ਨੇ ਵੀ ਭਾਗ ਲਿਆ।

Advertisements

ਬਲਾਕ ਮਾਸਟਰ (ਅੰਗ੍ਰੇਜ਼ੀ/ਐਸ.ਐਸ.ਟੀ) ਜਤਿੰਦਰ ਕੁਮਾਰ ਅਤੇ ਬਲਾਕ ਮਾਸਟਰ (ਮੈਥਸ/ਸਾਇੰਸ) ਸਚਿਨ ਕੁਮਾਰ ਨੇ ਇਸ ਮੇਲੇ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਸਾਇੰਸ ਮੇਲੇ ਵਿੱਚ ਜੱਜਮੈਂਟ ਦੀ ਵਿਸ਼ੇਸ਼ ਭੁਮਿਕਾ ਪਰਮਜੀਤ ਕੌਰ, ਹਰਪ੍ਰੀਤ ਸਿੰਘ ਅਤੇ ਰਮਾਕਾਂਤ ਨੇ ਨਿਭਾਈ। ਸਾਇੰਸ ਮੇਲੇ ਦਾ ਉਦਘਾਟਨ ਢੋਲਬਾਹਾ ਸਕੂਲ ਦੇ ਪ੍ਰਿੰਸੀਪਲ ਉਂਕਾਰ ਸਿੰਘ ਨੇ ਕੀਤਾ। ਉਹਨਾਂ ਇਸ ਮੌਕੇ ਕਿਹਾ ਕਿ ਇਸ ਤਰਾਂ ਦੇ ਮੇਲੇਆਂ ਦੇ ਆਯੋਜਨ ਦਾ ਮਕਸਦ ਬੱਚਿਆਂ ਵਿੱਚ ਸਾਇੰਸ ਪ੍ਰਤੀ ਰੂਚੀ ਪੈਦਾ ਕਰਨਾ ਅਤੇ ਬਹੁਤ ਹੀ ਆਸਾਨ ਢੰਗ ਨਾਲ ਵਿਦਿਆਰਥੀਆਂ ਨੂੰ ਸਾਇੰਸ ਦੀ ਜਾਣਕਾਰੀ ਦੇਣਾ ਹੈ। ਉਹਨਾਂ ਦੱਸਿਆ ਕਿ ਸਾਇੰਸ ਵਿਸ਼ੇ ਨੂੰ ਅਪਣੀ ਰੋਜ਼ਾਨਾ ਜਿੰਦਗੀ ਨਾਲ ਜੋੜ ਕੇ ਆਸਾਨ ਢੰਗਾਂ ਨਾਲ ਵਿਦਿਆਰਥੀ ਨੂੰ ਸਮਝਾਉਣਾ ਅਤੇ ਉਸਦੇ ਦਿਮਾਗ ਵਿੱਚ ਬੈਠੇ ਸਾਇੰਸ ਪ੍ਰਤੀ ਡਰ ਨੂੰ ਦੂਰ ਕਰਨਾ ਹੈ। ਉਹਨਾਂ ਕਿਹਾ ਕਿ ਜਦੋਂ ਬੱਚੇ ਖੁਦ ਪ੍ਰੈਕਟਿਕਲੀ ਮਾਡਲ ਬਨਾਉਂਦੇ ਹਨ ਤਾਂ ਸਾਇੰਸ ਦੀਆਂ ਜਟਿਲ ਤੋਂ ਜਟਿਲ ਕ੍ਰਿਆਂਵਾਂ ਵੀ ਝੱਟ ਸਮਝ ਆ ਜਾਉਂਦੀਆਂ ਹਨ। ਸਾਇੰਸ ਮਾਸਟਰ ਨਵਨੀਤ ਠਾਕੁਰ ਅਤੇ ਰਣਜੀਤ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੇਲਾ ਤਿੰਨ ਵਰਗਾਂ ਵਿੱਚ ਸੀ। ਪਹਿਲਾ ਵਰਗ 6-8, ਦੂਜਾ ਵਰਗ 9-10 ਅਤੇ ਤੀਜਾ ਵਰਗ 11-12 ਤੱਕ ਦਾ ਸੀ। ਇਸ ਮੇਲੇ ਦੇ ਛੇ ਸਬ ਥੀਮ ਸੀ। ਪਹਿਲਾ¸ਖੇਤੀਬਾੜੀ ਅਤੇ ਜੈਵਿਕ ਖੇਤੀਬਾੜੀ, ਦੂਜਾ¸ਸਿਹਤ ਅਤੇ ਸਫਾਈ, ਤੀਜਾ¸ਸਰੋਤ ਪ੍ਰਬੰਧਨ, ਚੌਥਾ¸ਕੂੜਾ¸ਕਰਕੱਟ ਪ੍ਰਬੰਧਨ, ਪੰਜਵਾਂ¸ਆਵਾਜਾਈ ਅਤੇ ਸੰਚਾਰ, ਛੇਵਾਂ¸ਗਣਿਤ ਮਾਡਲਿੰਗ ਸੀ।

ਇਸ ਦੇ ਨਾਲ ਨਾਲ 6-8 ਜਮਾਤ ਅਤੇ 9-10 ਜਮਾਤ ਦੇ ਵਿਦਿਆਰਥੀਆਂ ਦਾ ਕੁਵਿੱਜ਼ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਪਨਾ ਸੈਣੀ,ਸੁਰੇਸ਼ ਕੁਮਾਰ ਸ਼ਰਮਾ,ਚਰਨਜੀਤ ਸਿੰਘ,ਸੰਦੀਪ ਕੁਮਾਰ,ਅਮਨ ਸੈਣੀ,ਗੁਰਜੀਤ ਸਿੰਘ,ਹਰਭਜਨ ਕੌਰ, ਇਮਦਰਜੀਤ, ਵਿਸ਼ਾਲ ਠਾਕੁਰ ਨੇ ਵਿਸ਼ੇਸ ਯੋਗਦਾਨ ਦਿੱਤਾ। ਇਸ ਮੌਕੇ ਤੇ ਨੀਰਜ ਧੀਮਾਨ,ਅਮਨਦੀਪ ਧਾਮੀ,ਗੀਤਾ ਭਾਟੀਆ, ਮਾਨਵਜੋਤ ਕੌਰ,ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਢੋਲਬਾਹਾ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਸੀ। ਇਸ ਦੌਰਾਨ ਮੁਕਾਬਲਿਆਂ ਦੇ ਕੁਵਿੱਜ਼ ਨਤੀਜਾ(6-8 ਜਮਾਤ) ਪਹਿਲਾ ਸਥਾਨ¸ਸਰਕਾਰੀ ਸਕੂਲ ਢੋਲਬਾਹਾ, ਦੂਜਾ ਸਥਾਨ ਸਰਕਾਰੀ ਮਿਡਲ ਸਕੂਲ ਟਾਹਲੀਵਾਲ, ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਕਾਲਰਾ ਨੇ ਹਾਸਿਲ ਕੀਤਾ। ਕੁਵਿੱਜ਼ ਮੁਕਾਬਲਾ (9-10 ਜਮਾਤ) ਪਹਿਲਾ ਸਥਾਨ¸ਸਰਕਾਰੀ ਸਕੂਲ ਢੋਲਬਾਹਾ, ਦੂਜਾ ਸਥਾਨ ਸਰਕਾਰੀ ਸਕੂਲ ਮਨਹੋਤਾ,  ਤੀਜਾ ਸਥਾਨ ਸਰਕਾਰੀ ਸਕੂਲ ਫਤਿਹਪੁਰ ਭੱਟਲਾਂ ਨੇ ਹਾਸਿਲ ਕੀਤਾ। ਗਣਿਤ ਮੁਕਾਬਲਿਆ ਵਿੱਚ (6-8 ਜਮਾਤ)ਪਹਿਲਾ ਸਥਾਨ ਸਰਕਾਰੀ ਸਕੂਲ ਢੋਲਬਾਹਾ, ਦੂਜਾ ਸਥਾਨ ਸਰਕਾਰੀ ਮਿਡਲ ਸਕੂਲ ਨੀਲਾ ਨਲੋਆ, ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਕਾਲਰਾ ਨੇ ਹਾਸਿਲ ਕੀਤਾ।

ਸਾਇੰਸ ਮੁਕਾਬਲਿਆ ਵਿੱਚ (6-8 ਜਮਾਤ) ਪਹਿਲਾ ਸਥਾਨ ਸਰਕਾਰੀ ਮਿਡਲ ਸਕੂਲ ਨੀਲਾ ਨਲੋਆ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ, ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਕਾਲਰਾ ਨੇ ਹਾਸਿਲ ਕੀਤਾ। ਸੈਕੰਡਰੀ ਪੱਧਰ ਦੇ ਮੁਕਾਬਲੇ ਵਿੱਚ ਜੈਵਿਕ ਖੇਤੀਬਾੜੀ ਵਿੱਚ ਸਹਸ ਬਰੂਹੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਿਹਤ ਅਤੇ ਸਫਾਈ ਵਿਸ਼ੇ ਵਿੱਚ ਸਮਿਸ ਚੱਕਲਾਦੀਆਂ ਪਹਿਲੇ ਸਥਾਨ ਤੇ, ਸਰਕਾਰੀ ਸੀਨਿਅਰ ਸਕੂਲ ਮਨਹੋਤਾ ਦੂਜੇ ਸਥਾਨ ਤੇ ਰਿਹਾ। ਸਰੋਤ ਪ੍ਰਬੰਧਨ ਵਿਸ਼ੇ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਅਤਵਾਰਾਪੁਰ, ਦੂਜਾ ਸਥਾਨ ਸਰਕਾਰੀ ਸੀਨਿਅਰ ਸਕੂਲ ਢੋਲਬਾਹਾ, ਤੀਜਾ ਸਥਾਨ ਸਰਕਾਰੀ ਹਾਈ ਸਕੂਲ ਬਸੀ ਬੱਲੋਂ ਨੇ ਹਾਸਿਲ ਕੀਤਾ। ਕੂੜਾ ਕਰਕਟ ਪ੍ਰਬੰਧਨ ਵਿਸ਼ੇ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ, ਦੂਜਾ ਸਥਾਨ ਸਰਕਾਰੀ ਸੀਨਿਅਰ ਸਕੂਲ ਡੱਫਰ, ਤੀਜਾ ਸਥਾਨ ਸਰਕਾਰੀ ਸੀਨਿਅਰ ਸਕੂਲ ਮਨਹੋਤਾ ਨੇ ਹਾਸਿਲ ਕੀਤਾ। ਗਣਿਤ ਮਾਡਲਿੰਗ ਵਿਸ਼ੇ ਵਿੱਚ ਸਰਕਾਰੀ ਹਾਈ ਸਕੂਲ ਪੰਦੋਰੀ ਅਟਵਾਲ ਪਹਿਲਾ ਸਥਾਨ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਚੱਕ ਲਾਦੀਆਂ, ਤੀਜਾ ਸਥਾਨ ਸਰਕਾਰੀ ਸੀਨਿਅਰ ਸਕੂਲ ਢੋਲਬਾਹਾ ਨੇ ਹਾਸਿਲ ਕੀਤਾ।

ਸੀਨੀਅਰ ਸੈਕੰਡਰੀ ਪੱਧਰ ਦੇ ਮੁਕਾਬਲੇ ਵਿੱਚ ਜੈਵਿਕ ਖੇਤੀਬਾੜੀ ਵਿਸ਼ੇ ਵਿੱਚ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਿਹਤ ਅਤੇ ਸਫਾਈ ਵਿਸ਼ੇ ਵਿੱਚ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਰੋਤ ਪ੍ਰਬੰਧਨ ਵਿਸ਼ੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਨੇ ਹਾਸਿਲ ਕੀਤਾ। ਕੂੜਾ ਕਰਕਟ ਪ੍ਰਬੰਧਨ ਵਿਸ਼ੇ ਵਿੱਚ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਗਣਿਤ ਮਾਡਲਿੰਗ ਵਿਸ਼ੇ ਵਿੱਚ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਆਵਾਜਾਈ ਅਤੇ ਸੰਚਾਰ ਵਿਸ਼ੇ ਵਿੱਚ ਵੀ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਢੋਲਬਾਹਾ ਸਕੂਲ ਪਹਿਲੇ ਸਥਾਨ ਤੇ ਰਿਹਾ। 

LEAVE A REPLY

Please enter your comment!
Please enter your name here