ਧਾਰਮਿਕ ਸਥਾਨ ਹਰਿਦੁਆਰ ਵਿਖੇ ਖੱਤਰੀ ਸਭਾ ਲੱਖਾਂ ਦੇ ਇਕੱਠ ਵਿਚ ਲਵੇਗੀ ਵੱਡਾ ਫੈਸਲਾ: ਸਹਿਗਲ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ-ਗੁਰਜੀਤ ਸਿੰਘ। ਆਲ ਇੰਡੀਆ ਖੱਤਰੀ ਸਭਾ ਦੀ ਪ੍ਰਧਾਨਗੀ ਵਿਚ ਧਾਰਮਿਕ ਸਥਾਨ ਹਰਿਦੁਆਰ ਵਿਖੇ 15 ਤੇ 16 ਦਸੰਬਰ ਨੂੰ ਖੱਤਰੀ ਮਹਾਂਕੁੰਭ ਮੇਲਾ ਲੱਗ ਰਿਹਾ ਹੈ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਜੈ ਐਂਡ ਕੇ, ਚੰਡੀਗੜ•, ਦਿੱਲੀ, ਯੂ.ਪੀ., ਉਤਰਾਂਚਲ, ਆਂਧਰਾ, ਤਮਿਲਨਾਡ, ਮਦਰਾਸ, ਗੁਜਰਾਤ, ਰਾਜਸਥਾਨ, ਬੰਗਾਲ ਆਦਿ 22 ਰਾਜਾਂ ਦੇ ਖੱਤਰੀ ਸਭਾ ਦੇ ਮੈਂਬਰ ਅਤੇ ਕਾਰਜਕਾਰਨੀ  ਦੇ ਆਗੂ ਪੁੱਜ ਰਹੇ ਹਨ। ਇਹ ਵਿਚਾਰ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਇਕ ਮਤਾ ਪਾਸ ਕਰਦੇ ਹੋਏ ਆਗੂਆਂ ਨੂੰ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਹਰ ਜਿਲੇ ਵਿਚੋਂ ਜਿਲਾ ਇੰਚਾਰਜਾਂ ਸਮੇਤ ਕਾਰਜਕਾਰਨੀ ਕਮੇਟੀ ਦੇ ਮੈਂਬਰ ਤੇ ਸ਼ਹਿਰੀ ਤੇ ਪੇਂਡੂ ਯੂਨਿਟਾਂ ਦੇ ਪ੍ਰਧਾਨ ਮੈਂਬਰ ਦਾ 15 ਤੇ 16 ਦਸੰਬਰ ਨੂੰ ਹਰਿਦੁਆਰ ਪਹੁੰਚਣਾ ਜਰੂਰੀ ਹੈ।

Advertisements

ਉਹਨਾ ਕਿਹਾ ਕਿ ਹਰਿਦੁਆਰ ਵਿਖੇ ਹੀ ਵੱਡਾ ਫੈਸਲਾ ਲਿਆ ਜਾਵੇਗਾ ਕਿ ਮਹਾਂ ਕੁੰਭ ਸ਼ਨਾਨ ਵਿਖੇ ਸਮੂਚੇ ਭਾਰਤ ਦੇ ਹੀ ਨਹੀਂ ਪੂਰੀ ਦੂਨੀਆਂ ਤੋਂ ਪੁੱਜ ਰਹੇ ਖੱਤਰੀ ਪਰਿਵਾਰਾਂ ਨੇ ਇਕੱਠਾ ਹੋਣਾ ਹੈ। ਜਾਣਕਾਰੀ ਦਿੰਦੇ ਹੋਏ ਨਰੇਸ਼ ਸਹਿਗਲ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਹਰ ਜਿਲੇ ਵਿਚ ਤੁਫਾਨੀ ਦੌਰੇ ਕੀਤੇ ਜਾ ਰਹੇ ਹਨ ਇਸੇ ਕੜੀ ਅਨੁਸਾਰ ਹਰ ਜਿਲੇ ਅਤੇ ਸ਼ਹਿਰੀ ਯੂਨਿਟਾਂ ਵਿਚੋ ਟਰੇਨਾਂ ਤੇ ਬੱਸਾਂ ਰਾਹੀਂ ਅਤੇ ਨਿਜੀ ਵਹਿਕਲਾਂ ਰਾਹੀਂ ਖੱਤਰੀ ਮੈਬਰਾਂ, ਲੇਡੀਜ, ਬੱਚੇ ਆਦਿ ਨੂੰ ਹਰਿਦੁਆਰ 15 ਤੇ 16 ਦਸੰਬਰ ਲਈ ਆਉਣ ਜਾਣ ਦੀ ਸਾਰੀਆਂ ਸਹੂਲਤਾਂ, ਸੁਵਿਧਾ ਦੇ ਇੰਤਜਾਮ ਕਰ ਦਿੱਤੇ ਗਏ ਹਨ। ਨਰੇਸ਼ ਸਹਿਗਲ ਨੇ ਇਹ ਵੀ ਕਿਹਾ ਕਿ ਸਰਕਾਰਾਂ ਲੰਮੇ ਸਮੇਂ ਤੋਂ ਖੱਤਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀ ਸੀ ਦੇ ਰਹੀਆਂ ਤਾਂ ਖੱਤਰੀ ਮਹਾਂਕੁੰਭ ਵਿਚ ਲਏ ਜਾਣ ਵਾਲੇ ਫੈਸਲੇ ਤੇ ਹੁਣ ਪੂਰੇ ਹਿੰਦੂਸਤਾਨ ਦੀਆਂ ਸੀ.ਆਈ.ਡੀ. ਇੰਟੈਲੀਜੈਂਸ ਦੀ ਨਜਰ ਟਿਕੀ ਪਈ ਹੈ ਉਹ ਦਿਨ ਦੂਰ ਨਹੀਂ ਜਦ ਖੱਤਰੀਆਂ ਦਾ ਹਰ ਸਟੇਟ ਦੀ ਸਰਕਾਰ ਵਿਚ ਆਪਣੇ ਨੁਮਾਇੰਦੇ ਹੋਣਗੇ ਅਤੇ ਕੇਂਦਰ ਦੀ ਲੋਕਸਭਾ ਚੋਣਾਂ ਵਿਚ ਵੀ ਖੱਤਰੀ ਪਰਿਵਾਰਾਂ ਨੂੰ ਖੜਾ ਕੀਤਾ ਜਾਵੇਗਾ। ਨਰੇਸ਼ ਸਹਿਗਲ ਨੇ ਇਹ ਅਪੀਲ ਕੀਤੀ ਕਿ 15 ਤੇ 16 ਦਸੰਬਰ ਨੂੰ ਵੱਡੀ ਗਿਣਤੀ ਵਿਚ ਹਰਿਦੁਆਰ ਪੁੱਜੋ ਜਿੱਥੇ ਖੱਤਰੀ ਭਾਈ ਚਾਰੇ ਦੀ ਬਹਿਤਰੀ ਤੇ ਭਲਾਈ ਲਈ ਵੱਡੇ ਪਧਰ ਤੇ ਵਿਚਾਰ ਕਰਕੇ ਇਕ ਫੈਸਲਾ ਲਿਆ ਜਾਣਾ ਹੈ।

ਇਹ ਫੈਸਲਾ ਤੁਹਾਡੇ ਆਉਣ ਵਾਲੇ ਭਵਿਖ ਨਾਲ ਤੇ ਤੁਹਾਡੀ ਬਹਿਤਰੀ ਤੇ ਤਰੱਕੀ ਲਈ ਲਾਭਦਾਇਕ ਹੋਵੇਗਾ ਅਤੇ ਜਲਦ ਹੀ ਹਰ ਇਕ ਜਿਲਾ ਹੈਡਕੁਆਟਰ ਦੇ ਨਾਲ ਨਾਲ ਤਹਿਸੀਲ ਪੱਧਰ ਤੇ ਤਹਿਸੀਲ ਪੱਧਰ ਦੇ ਸਬ ਡਵੀਜ਼ਨ ਦਫਤਰ ਖੋਲ ਦਿੱਤੇ ਜਾਣਗੇ ਜਿੱਥੇ ਲੋਕਾਂ ਦੀਆਂ ਅਤੇ ਖੱਤਰੀ ਭਰਾਵਾਂ ਦੀਆਂ ਦੁੱਖ ਤਕਲੀਫਾ ਸੁਣੀਆ ਜਾਈਆ ਕਰਨਗੀਆਂ ਖੱਤਰੀ ਭਾਈਚਾਰੇ ਨੂੰ ਹੋਰ ਮਜਬੂਤ ਕਰਨ ਲਈ ਅਤੇ ਕੜੀ ਨਾਨ ਕੜੀ ਨੂੰ ਜੋੜਨ ਲਈ ਇਹ ਵਿਸ਼ੇਸ਼ ਮੀਟਿੰਗ ਸੀ ਇਸ ਵਿਸ਼ੇਸ਼ ਮੀਟਿੰਗ ਵਿਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਹਰ ਜਿਲਾ ਪੱਧਰ ਤੇ ਖੱਤਰੀ ਪਰਿਵਾਰਾਂ ਦੇ ਕੇਸ ਅਦਾਲਤਾਂ ਵਿਚ ਮੁਫਤ ਲੜਨ ਲਈ ਖੱਤਰੀ ਵਕੀਲ ਨਿਯੁਕਤ ਕੀਤੇ ਜਾਣਗੇ ਜੋ ਖੱਤਰੀ ਪਰਿਵਾਰਾਂ ਦੇ ਪੂਰਾ ਸਹਿਯੋਗ ਦੇਣਗੇ ਅਤੇ ਹੋ ਰਹੇ ਧੱਕੇਸ਼ਾਹੀ ਵਿਰੁਧ ਆਵਾਜ਼ ਬੁਲੰਦ ਕਰਨਗੇ। ਇਸ ਮੀਟਿੰਗ ਵਿਚ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਤੋਂ ਇਲਾਵਾ ਡਾ. ਬੀ.ਕੇ. ਕਪੂਰ ਸਰਪ੍ਰਸਤ, ਸੁਖਦੇਵ ਵਿਜ ਢੋਡਾ ਸਰਪ੍ਰਸਤ, ਅਸ਼ੋਕ ਕੁਮਾਰ ਦਿਉੜਾ ਸਰਪ੍ਰਸਤ, ਪ੍ਰਦੀਪ ਚੋਪੜਾ ਦੀਪਾ ਮੀਤ ਪ੍ਰਧਾਨ, ਸੰਜੀਵ ਚੋਪੜਾ ਸੈਕਟਰੀ, ਡਾ.ਕੁਪਲਦੀਪ ਧਾਲੀਵਾਲ, ਅਜੇ ਸੰਕਰ ਕੋਹਲੀ ਅੰਮ੍ਰਿਤਸਰ, ਨੀਰਜ ਖੁਲਰ ਪ੍ਰਧਾਨ ਜਿਲਾ ਇੰਚਾਰਜ ਹੁਸ਼ਿਆਰਪੁਰ, ਵਿਲੈ ਹਾਂਡਾ ਹੁਸ਼ਿਆਰਪੁਰ, ਜਤੀਨ ਖੁਲਰ ਹੁਸ਼ਿਆਰਪੁਰ, ਸੁਦਰਸ਼ਨ ਧੀਰ ਹੁਸ਼ਿਆਰਪੁਰ, ਲਲਿਤ ਮੋਹਨ ਗੁਰਦਾਸਪੁਰ, ਵਿਜੈ ਪਾਸ ਪਠਾਨਕੋਟ, ਚੇਤਨ ਸਹਿਗਲ ਅਤੇ ਸ਼ਸ਼ੀ ਚੋਪੜਾ ਪ੍ਰਾਪੇਗੰਢਾ ਸੈਕਟਰੀ, ਰਾਜਨ ਚੋਪੜਾ, ਰਿੰਕੂ ਘੋਸਲਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here