ਸੋਨਾਲੀਕਾ ਨੇ ਡੋਰ ਟੂ ਡੋਰ ਕੂੱੜਾ ਇੱਕਠਾ ਕਰਨ ਲਈ ਨਿਗਮ ਨੂੰ ਭੇਂਟ ਕੀਤੇ ਟ੍ਰੈਕਟਰ ਤੇ ਡੰਪਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਪੁਸ਼ਪਿੰਦਰ। ਨਗਰ ਨਿਗਮ ਵਲੋਂ ਸ਼ਹਿਰ ਨੂੰ ਸਾਫ ਸੁਥੱਰਾ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿੱਚ ਸੋਨਾਲੀਕਾ ਗੱਰੁਪ ਵਲੋ ਸਹਿਯੋਗ ਦੇ ਰੂਪ ਵਿੱਚ ਇਕ ਟ੍ਰੈਕਟਰ ਅਤੇ ਇਕ ਡੰਪਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਇਸ ਨਾਲ ਅੱਜ ਵਾਰਡ ਨੰ. 29 ਦੇ ਮੁੱਹਲਾ ਸਰੂਪ ਨਗਰ ਤੋਂ ਡੋਰ ਟੂ ਡੋਰ ਕੂੜਾ ਇੱਕਠਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਨਗਰ ਨਿਗਮ ਵਲੋਂ ਡੋਰ ਟੂ ਡੋਰ ਕੁੜਾ ਇੱਕਠਾ ਕਰਨ ਦੀ ਮੁਹਿੰਮ ਦੀ ਸ਼ੂਰੁਆਤ ਕਰਨ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।

Advertisements

ਉਹਨਾਂ ਦੱਸਿਆ ਕਿ ਸੋਨਾਲੀਕਾ ਗਰੁਪ ਵਲੋ ਭੇਂਟ ਕੀਤੇ ਗਏ ਇਸ ਟ੍ਰੈਕਟਰ ਅਤੇ ਡੰਪਰ ਨਾਲ ਡੋਰ ਟੂ ਡੋਰ ਗਿੱਲਾ ਅਤੇ ਸੁੱਕਾ ਕੁੱੜਾ ਅਲੱਗ-ਅਲੱਗ ਇੱਕਠਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਕੀਮ ਨੂੰ ਕਾਮਯਾਬ ਕਰਨ ਲਈ ਸੋਨਾਲੀਕਾ ਗਰੁਪ ਵਲੋ ਹੋਰ ਵੀ ਸਹਾਇਤਾ ਦਿੱਤੀ ਜਾਵੇਗੀ। ਜਿਸ ਨਾਲ ਸ਼ਹਿਰ ਨੂੰ ਸਾਫ-ਸੁੱਥਰਾ ਬਣਾਇਆ ਜਾਵੇਗਾ। ਇਸ ਮੌਕੇ ਤੇ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ, ਜਨਕ ਰਾਜ, ਪ੍ਰਧਾਨ ਸਫਾਈ ਯੂਨੀਅਨ ਰਜੇਸ਼ ਰਾਜਾ, ਅਸ਼ਵਨੀ ਕੁਮਾਰ, ਧਰਮਵੀਰ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ, ਸੋਨਾਲੀਕਾ ਗਰੁਪ ਤੋ ਨੀਰਜ਼ ਮਨੋਚਾ ਹੋਰ ਨੁਮਾਇੰਦੇ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

LEAVE A REPLY

Please enter your comment!
Please enter your name here