ਮਿਊਂਸੀਪਲ ਪੈਨਸ਼ਨਰ ਐਸੋਸੀਏਸ਼ਨ ਨੇ ਮਨਾਇਆ 22ਵਾਂ ਸਥਾਪਨਾ ਦਿਵਸ, ਕੀਤਾ 80 ਸਾਲਾਂ ਬਜ਼ੁਰਗਾਂ ਨੂੰ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਦ ਹੁਸ਼ਿਆਰਪੁਰ ਮਿਊਂਸੀਪਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ (ਰਜਿ.) ਨੇ ਪ੍ਰਧਾਨ ਅਮਰਜੀਤ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਸ਼ਕਤੀ ਮੰਦਿਰ, ਨਵੀਂ ਆਬਾਦੀ ਵਿਖੇ 22ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪੰਜਾਬ ਪੈਸ਼ਨਰ ਵੈਲਫੇਅਰ ਕੰਨਫੈਡਰੇਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਪਰਵਾਨਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਮੀਟਿੰਗ ਦੀ ਆਰੰਭਤਾ ਵਿੱਚ ਪ੍ਰਧਾਨ ਸੇਠੀ ਨੇ ਬਹੁਗਿਣਤੀ ਵਿੱਚ ਆਏ ਪੈਨਸ਼ਨਰਾਂ, ਖਾਸ ਕਰਕੇ ਪਰਵਾਨਾ ਦਾ ਧੰਨਵਾਦ ਕੀਤਾ ਅਤੇ ਪਰਵਾਨਾ ਦੀ ਹਾਜ਼ਰੀਨ ਪੈਨਸ਼ਨਰਾਂ ਨਾਲ ਪਹਿਚਾਣ ਕਰਵਾਈ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਨੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਕਟ ਰਹੀਆਂ ਮੰਗਾਂ ਜਿਨਾਂ ਵਿੱਚ ਮਹਿੰਗਾਈ ਭੱਤੇ ਦਾ 22 ਮਹੀਨੇ ਦਾ ਬਕਾਇਆਜਾਤ, ਜਨਵਰੀ-2017 ਤੋਂ ਬਣਦੀਆਂ ਡੀ.ਏ. ਦੀਆਂ ਕਿਸ਼ਤਾਂ ਅਤੇ ਜਨਵਰੀ 1916 ਤੋਂ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਬਾਰੇ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਉਪਰੋਕਤ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਕੰਨਫੈਡਰੇਸ਼ਨ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ।

Advertisements

ਇਸ ਮੌਕੇ ਜਨਰਤ ਸਕੱਤਰ ਜੋਗਿੰਦਰ ਮਹਿਤਾ ਨੇ ਪਿਛਲੇ ਵਰੇ 2018 ਦੌਰਾਨ ਐਸੋਸੀਏਸ਼ਨ ਵਲੋਂ ਕੀਤੇ ਗਏ ਸੰਘਰਸ਼ ਅਤੇ ਪ੍ਰਾਪਤੀ ਬਾਰੇ ਚਾਨਣਾ ਪਾਇਆ ਅਤੇ ਸਾਲ 2018 ਦੌਰਾਨ ਆਮਦਨ ਅਤੇ ਖਰਚੇ ਬਾਰੇ ਰਿਪੋਰਟ ਪੜੀ। ਪ੍ਰਧਾਨ ਸ਼੍ਰੀ ਸੇਠੀ ਨੇ ਸਰਦਾਰ ਮਹਿੰਦਰ ਸਿੰਘ ਪਰਵਾਨਾ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਨਾਲ ਹੁਣ ਤੱਕ ਹੋਈਆਂ ਮੀਟਿੰਗਾਂ ਅਤੇ ਉਹਨਾਂ ਤੋਂ ਨਿਕਲੇ ਸਿੱਟਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਣ। ਪਰਵਾਨਾ ਨੇ ਵਿਸਥਾਰ ਨਾਲ ਅਤੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਹੁਣ ਤੱਕ ਹੋਈਆਂ ਮੀਟਿੰਗਾਂ ਬਾਰੇ ਚਾਨਣਾਂ ਪਾਇਆ ਅਤੇ ਨਿਕਲੇ ਨਤੀਜਿਆਂ ਬਾਰੇ ਸਪਸ਼ਟ ਅੱਖਰਾਂ ਵਿੱਚ ਦੱਸਿਆ ਕਿ ਸਰਕਾਰ ਕੋਲੋਂ ਲਾਰੇ-ਲੱਪਿਆਂ ਤੋਂ ਇਲਾਵਾ ਹੋਰ ਕੁਝ ਵੀ ਪ੍ਰਾਪਤੀ ਨਹੀਂ ਹੋਈ। ਉਹਨਾਂ ਨੇ ਪ੍ਰਦੇਸ਼ ਦੇ ਸਾਰੇ ਪੈਨਸ਼ਨਰਾਂ ਨੂੰ ਵੰਗਾਰ ਦਿੱਤੀ ਕਿ ਮਿੱਥੇ ਗਏ ਅਗਲੇ ਸੰਘਰਸ਼ ਲਈ ਤਿਆਰ-ਬਰ-ਤਿਆਰ ਰਹਿਣ। ਇਸ ਦੌਰਾਨ ਪੈਨਸ਼ਨਰਾਂ ਨੇ ਹੱਥ ਖੜੇ ਕਰਕੇ ਹਰ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਵਾਇਦਾ ਕੀਤਾ।

ਇਸ ਮੌਕੇ ਪਰਵਾਨਾ ਨੇ 80 ਸਾਲਾਂ ਦੇ ਬਜ਼ੁਰਗ ਪੈਨਸ਼ਨਰਾਂ ਮਹਿੰਦਰ ਪਾਲ ਸ਼ਰਮਾ ਸੁਪਰਡੈਂਟ, ਸਵਰਨੋ, ਧਰਮਪਾਲ, ਮੰਗੂ ਰਾਮ ਨੂੰ ਸ਼ਾਲਾਂ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰੇਮ ਕੁਮਾਰ ਢੀਂਗਰਾ ਮੀਤ ਪ੍ਰਧਾਨ, ਤਿਲਕ ਰਾਜ ਸ਼ਰਮਾ ਜੁਆਇੰਟ ਸਕੱਤਰ, ਚੈਨ ਸਿੰਘ, ਜਗਮੀਤ ਸਿੰਘ, ਚਮਨ ਸਿੰਘ, ਸੁਰਜੀਤ ਸਿੰਘ ਦੁਆ, ਬੂਟਾ ਰਾਮ, ਕਸ਼ਮੀਰੀ ਲਾਲ, ਮੰਗਤ ਰਾਜ, ਰਮੇਸ਼ ਕੁਮਾਰਾ, ਸੰਸਾਰ ਸਿੰਘ, ਮਹਿੰਦਰ ਨਾਥ, ਬੰਸੀ ਲਾਲ ਆਦਿ ਵੀ ਹਾਜ਼ਰ ਸਨ। ਇਸ ਐਸੋਸੀਏਸ਼ਨ ਵਲੋਂ ਸਲਾਨਾ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਪ੍ਰੀਤੀ ਭੋਜ ਦਾ ਵੀ ਪ੍ਰਬੰਧ ਕੀਤਾ ਗਿਆ।

LEAVE A REPLY

Please enter your comment!
Please enter your name here