ਲੋਕ ਸਭਾ ਚੋਣਾਂ ਚ ਆਪਣੇ ਉਮੀਦਵਾਰ ਖੜੇ ਕਰੇਗੀ ਸਮਾਜ ਭਲਾਈ ਮੋਰਚਾ: ਦਵਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂ। ਸਮਾਜ ਭਲਾਈ ਮੋਰਚਾ ਦੀ ਮੀਟਿੰਗ ਸਮਾਜ ਭਲਾਈ ਮੋਰਚਾ ਦੇ ਮੁੱਖ ਦਫਤਰ ਸਰਕਾਰੀ ਕਾਲਜ ਰੋਡ ਹੁਸ਼ਿਆਰਪੁਰ ਵਿਖੇ ਕੀਤੀ ਗਈ, ਜਿਸ ਵਿੱਚ ਸਮਾਜ ਭਲਾਈ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਦਵਿੰਦਰ ਕੁਮਾਰ ਸਰੋਆ ਜੀ ਨੇ ਮੁੱਖ ਸ਼ਿਰਕਤ ਕੀਤੀ। ਮੀਟਿੰਗ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਗੇ ਜੋ ਲੋਕ ਸਭਾ ਚੋਣਾਂ ਆ ਰਹੀਆਂ ਹਨ, ਸਮਾਜ ਭਲਾਈ ਮੋਰਚਾ ਉਹਨਾਂ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕਰੇਗਾ।

Advertisements

ਇਸ ਮੌਕੇ ਤੇ ਉਹਨਾਂ ਨੇ ਆਲ ਇੰਡੀਆਂ ਚੌਣ ਕਮਿਸ਼ਨਰ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਸਮਾਜ ਭਲਾਈ ਮੋਰਚਾ ਦਾ ਚੋਣ ਨਿਸ਼ਾਨ ਟੈਲੀਵਿਜ਼ਨ ਦਿੱਤਾ ਸੀ। ਸਰੋਆ ਜੀ ਨੇ ਸਮਾਜ ਭਲਾਈ ਮੋਰਚਾ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਦੱਸਿਆ ਕਿ ਇਹ ਚੋਣਾਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਖਿਲਾਫ ਲੜੀਆਂ ਜਾਣਗੀਆਂ ਤੇ ਜਲਦ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਉਹਨਾਂ ਨੇ ਕਿਹਾ ਕਿ ਸਮਾਜ ਭਲਾਈ ਮੋਰਚਾ ਸਮਾਜ ਦਾ ਹੈ, ਹਰ ਇੱਕ ਨੂੰ ਪਾਰਟੀ ਵਿੱਚ ਆਉਣ ਦਾ ਖੁੱਲਾ ਸੱਦਾ ਹੈ। ਸਮਾਜ ਭਲਾਈ ਮੋਰਚਾ ਦਾ ਮਿਸ਼ਨ ਘਰ-ਘਰ, ਪਿੰਡ-ਪਿੰਡ ਅਤੇ ਗਲੀ ਮੁਹੱਲੇ ਤੱਕ ਪਹੁੰਚਾਇਆ ਜਾਵੇ। ਇਸ ਮੌਕੇ ਤੇ ਵਾਈਸ ਪ੍ਰਧਾਨ ਨਸੀਬ ਚੰਦ, ਜਨਰਲ ਸਕੱਤਰ ਪਰਵਿੰਦਰ ਸਿੰਘ, ਮਨਦੀਪ ਸਿੰਘ ਸਕੱਤਰ, ਸਤਨਾਮ ਸਿੰਘ ਲੋਕ ਸਭਾ ਇੰਚਾਰਜ ਹੁਸ਼ਿਆਰਪੁਰ, ਸ਼ਹਰੀ ਪ੍ਰਧਾਨ ਸੁਰਿੰਦਰ ਠਾਕੁਰ, ਸੁਨੀਲ ਕੁਮਾਰ ਜਿਲਾ ਸਕੱਤਰ, ਜੋਗਿੰਦਰ ਸਿੰਘ ਦੀਪ ਨਗਰ, ਦਿਲਬਾਗ ਸਿੰਘ ਇੰਚਾਰਜ ਚੱਬੇਵਾਲ, ਸੰਤ ਚੱਕਰਵਰਤੀ, ਹਰੀ ਸਿੰਘ, ਮਾਸਟਰ ਕਮਲਜੀਤ ਸਿੰਘ, ਰੋਹਿਤ ਠਾਕੁਰ, ਨਰੇਸ਼ ਸੈਣੀ, ਰਾਜ ਕੁਮਾਰ, ਸਾਭੀ ਆਦਿ ਸ਼ਾਮਿਲ ਹੋਏ। 

LEAVE A REPLY

Please enter your comment!
Please enter your name here