ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ: ਡਾ. ਰਵਜੋਤ

ਹਰਿਆਣਾ(ਦ ਸਟੈਲਰ ਨਿਊਜ਼): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਹਰਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਰਧਾ ਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ –ਵੱਖ ਰਾਗੀ ਜਥਿਆ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾ. ਰਵਜੋਤ ਸਿੰਘ ਵੱਲੋਂ ਆਪਣੀ ਟੀਮ ਨਾਲ ਗੁਰਦੁਦਆਰਾ ਸਾਹਿਬ ਵਿਖੇ ਹਾਜਰੀ ਲਗਾਈ ਗਈ ।ਇਸ ਮੌਕੇ ਡਾ. ਰਵਜੋਤ ਤੇ ਸੰਗਤਾਂ ਨੂੰ ਗੁਰਪੁਰਵ ਦੀ ਲੱਖ ਲੱਖ ਵਧਾਈ ਦਿੱਤੀ ‘ਤੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ।

Advertisements

ਅੱਜ ਦੇਸ਼ਾ ਵਿਦੇਸ਼ਾ ਵਿੱਚ ਲੋਕ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੁਮ ਧਾਮ ਨਾਲ ਮਨਾ ਰਹੇ ਹਨ ।ਕਮੇਟੀ ਵੱਲੋਂ ਡਾ. ਰਵਜੋਤ ਤੇ ਉਨਾਂ੍ਹ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਕਮੇਟੀ ਪ੍ਰਧਾਨ ਰਾਮ ਤੀਰਥ ਵੱਲੌ ਡਾ. ਰਵਜੋਤ ਜੀ ਦਾ ਆਉਣ ਤੇ ਧੰਨਵਾਦ ਕੀਤਾ ਗਿਆ ‘ਤੇ ਪ੍ਰਧਾਨ ਰਾਮ ਤੀਰਥ ਵੱਲੋਂ ਵਿਧਾਇਕ ਡਾ. ਰਵਜੋਤ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਗੁਰੂ ਘਰ ਦੀ ਲੰਗਰ ਹਾਲ ਦੀ ਸਮੱਸਿਆ ਕਾਫੀ ਸਮੇ ਤੋਂ ਚੱਲ ਰਹੀ ਹੈ ਸੰਗਤ ਲਈ ਲੰਗਰ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਪੈਸਿਆ ਦੀ ਕਮੀ ਕਾਰਨ ਤੇ ਪਿਛਲੀਆ ਸਰਕਾਰਾ ਵੱਲੋ ਕੋਈ ਮਦਦ ਨਾ ਕਰਨ ਕਰਕੇ ਲੰਗਰ ਹਾਲ ਦਾ ਕੰਮ ਮੁਕੰਮਲ ਨਹੀ ਹੋ ਸਕਿਆ ਡਾ. ਰਵਜੋਤ ਵੱਲੋਂ ਭਰੋਸਾ ਦਿੱਤਾ ਗਿਆ ਕਿ ਮੇਰੇ ਵੱਲੋਂ ਜਿੰਨੀ ਵੀ ਗੁਰੁ ਘਰ ਨੂੰ ਮਦਦ ਹੋ ਸਕੇਗੀ ਮੈਂ ਕਰਾਗਾਂ।

ਇਸ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਨਗਰ ਕੌਂਸਲ ਦੀ ਮੀਤ ਪ੍ਰਧਾਨ ਗੁਰਦੇਵ ਕੌਰ ,ਕੌਸਲਰ ਰਜਨੀ ਸ਼ਰਮਾ , ਕੁਲਦੀਪ ਸ਼ਰਮਾ ਸਮਾਜ ਸੇਵਕ ਵੀ ਗੁਰੁ ਘਰ ਨਮਸਤਕ ਹੋਏ ਜਿਨਾ੍ਹ ਦਾ ਗੁਰੁ ਘਰ ਦੇ ਪ੍ਰਬੰਧਕਾ ਵੱਲੋਂ ਸਨਮਾਨ ਕੀਤਾ ਗਿਆ ।ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਰਾਤ ਸਮੇਂ ਗੁਰਦੁਆਰਾ ਸਾਹਿਬ ਰਾਮ ਜੀ ਅੱੈਮ ਸੀ ,ਦੌਲਤ ਰਾਮ ਬੇਕਰੀ ,ਸਾਬੀ ਡੀ.ਜੇ ਤੇ ਉਨ੍ਹਾਂ ਦੇ ਹੋਰ ਸਾਥੀਆਂ ਵੱਲੋਂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਕੇਕ ਕੱਟਿਆ ਗਿਆ ।ਗੁਰਦੁਆਰਾ ਦੇ ਬਾਹਰ ਲੱਗੀਆ ਮੋਮਬੱਤੀਆ ਤੇ ਲੜੀਆ ਦੀ ਦੀਪਮਾਲਾ ਦੇਖਣ ਯੋਗ ਸੀ ।ਇਸ ਮੌਕੇ ਕਮੇਟੀ ਪ੍ਰਧਾਨ ਵੱਲੋਂ ਆਈਆ ਹੋਈਆ ਸੰਗਤਾਂ ਨੂੰ ਗੁਰਪੁਰਵ ਦੀ ਵਧਾਈ ਦਿੱਤੀ ਗਈ ।ਇਸ ਮੌਕੇ ਕਮੇਟੀ ਮੈਂਬਰਾ ਤੋਂ ਇਲਾਵਾ ਬਹੁਤ ਸਾਰੀ ਸੰਗਤ ਹਾਜਰ ਸੀ ।

LEAVE A REPLY

Please enter your comment!
Please enter your name here