8 ਫਰਵਰੀ ਨੂੰ ਬੱਚਿਆਂ ਨੂੰ ਖਿਲਾਈ ਜਾਵੇਗੀ ਐਲਬਿਡਾਜੋਲ ਦੀ ਗੋਲੀ 

ਹੁਸਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਕੋਮੀ ਡੀ ਵਾਰਮਿੰਗ ਦਿਵਸ ਦੇ ਸਬੰਧ ਵਿੱਚ ਜਿਲਾ ਟਾਸਿਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰਕ ਅਨੁਪਮ ਕਲੇਰ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਵਿਖੇ ਹੋਈ। ਮੀਟਿੰਗ ਵਿੱਚ ਸਿੱਖਿਆ, ਪੰਚਾਇਤੀ ਰਾਜ ਅਤੇ ਬਾਲ ਵਿਕਾਸ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਹਾਜਰ ਹੋਏ। ਮਿਟਿੰਗ ਦੀ ਸ਼ੁਰੂਆਤ ਜਿਲਾ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਵੱਲੋ ਸਮੂਹ ਮੈਂਬਰਾਨ ਦਾ ਸਵਾਗਤ ਅਤੇ ਇਸ ਦਿਵਸ ਦੇ ਥੀਮ (ਪੇਟ ਦੇ ਕੀੜਿਆਂ ਤੋਂ ਮੁਕਤੀ, ਬੱਚਿਆਂ ਵਿੱਚ ਹੋਵੇ ਸ਼ਕਤੀ ) ਬਾਰੇ ਜਾਣਕਾਰੀ ਦਿੱਤੀ ।

Advertisements

ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਨੇ ਹਾਜਰ ਮੈਬਰਾਂ ਨੂੰ ਹਦਾਇਤ  ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ 8 ਫਰਵਰੀ 2019 ਨੂੰ ਸਮੂਹ ਸਰਕਾਰੀ, ਅਰਧ ਸਰਕਾਰੀ ਅਤੇ ਮਨੰਜੂਰਸ਼ੁਦਾਂ ਸਕੂਲਾਂ ਦੇ 10ਵੀਂ, 11ਵੀਂ, ਅਤੇ 12ਵੀਂ ਕਲਾਸ ਦੇ ਬੱਚਿਆਂ ਨੂੰ ਐਲਬਿਡਾਜੋਲ ਦੀ ਗੋਲੀ ਖਿਲਾਈ ਜਾਣੀ ਹੈ ਜਿਸਦੇ ਤਹਿਤ ਜਿਲਾ ਸਿੱਖਿਆ ਅਫਸਰ ਅਤੇ ਬਲਾਕ ਸਿੱਖਿਆ ਅਫਸਰਾਂ ਨੂੰ ਸਮੂਹ ਸਕੂਲ ਦੇ ਮੁੱਖੀਆਂ ਨੂੰ ਇਸ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਲਈ ਹਦਾਇਤ ਕੀਤੀ ਗਈ ਹੈ । ਉਹਨਾਂ ਦੱਸਿਆ ਕਿ 14 ਫਰਵਰੀ ਨੂੰ ਮੋਪਅਪ ਰਾਊੰਡ ਦੋਰਾਨ ਜਿਹੜੇ ਬੱਚੇ ਕਿਸੇ ਕਾਰਨ ਕੌਮੀ ਦਿਵਸ ਤੇ ਇਹ ਗੋਲੀ ਖਾਣ ਤੋ ਵਾਂਝੇ ਰਹਿ ਗਏ ਉਹਨਾਂ ਨੂੰ ਇਸ ਦਿਨ ਗੋਲ਼ੀ ਖਿਲਾਈ ਜਾਵੇਗੀ।

ਇਸ ਮੋਕੇ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਇਹ ਗੋਲੀ ਖਾਣਾ ਖਾਣ ਤੋ ਅੱਧਾ ਘੰਟਾ ਬਾਅਦ ਖਿਲਾਈ ਜਾਵੇਗੀ ਅਤੇ ਆਂਗਨਬਾੜੀ ਕੇਦਰਾਂ ਦੇ ਛੋਟੇ ਬੱਚਿਆ ਨੂੰ ਐਲਬਿਡਾਜੋਲ ਦਵਾਈ ਦਾ ਸਿਰਪ ਦਿੱਤਾ ਜਾਵੇਗਾ। ਇਸ ਮੋਕੇ ਡਾ. ਗੁਨਦੀਪ ਕੋਰ, ਕੁਲਦੀਪ ਸਿੰਘ ਡੀ. ਪੀ. ਉ.,  ਦਿਲਬਾਗ ਸਿੰਘ ਬਲਾਕ ਪ੍ਰਇਮਰੀ ਸਿੱਖਿਆ ਅਫਸਰ, ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here