ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਆਨਲਾਈਨ ਕੀਤੇ ਜਾ ਰਹੇ ਹਨ ਅਪਲਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਪੁਸ਼ਪਿੰਦਰ। ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਜੱਲ ਸਪਲਾਈ ਅਤੇ ਸੀਵਰੇਜ਼ ਬ੍ਰਾਂਚ ਵਿੱਚ ਕੰਪਿਊਟਰ ਰਾਂਹੀ ਚੱਲ ਰਹੇ ਕੰਮ ਦਾ ਨਿਰੀਖੱਣ ਕਰਣ ਊਪਰੰਤ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਦੀ ਜੱਲ ਸਪਲਾਈ ਅਤੇ ਸੀਵਰੇਜ਼ ਬ੍ਰਾਂਚ ਦੇ ਸਾਰੇ ਕੰਮ ਕੰਪਿਊਟਰਾਇਜ ਕੀਤੇ ਗਏ ਹਨ। ਸ਼ਹਿਰਵਾਸੀ ਆਪਣੇ ਪਾਣੀ ਅਤੇ ਸੀਵਰੇਜ਼ ਦੇ ਨਵੇ ਕੁਨੈਕਸ਼ਨ ਲੈਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

Advertisements

ਉਹਨਾਂ ਦੱਸਿਆ ਕਿ ਜਿਹਨਾਂ ਸ਼ਹਿਰਵਾਸੀਆਂ ਨੇ ਆਪਣੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਰੈਗੂਲਰ ਨਹੀ ਕਰਵਾਏ ਹਨ ਉਹ ਵੀ ਆਪਣੇ ਕੁਨੈਕਸ਼ਨ ਰੈਗੂਲਰ ਕਰਵਾਊਣ। ਉਹਨਾਂ ਨੇ ਕਿਹਾ ਕਿ ਨਗਰ ਨਿਗਮ ਦੀ ਵਿਸ਼ੇਸ਼ ਟੀਮ ਵੱਲੋਂ ਚੈਕਿੰਗ ਦੌਰਾਨ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਰੈਗੂਲਰ ਨਾਂ ਕਰਵਾਉਣ ਵਾਲਿਆਂ ਦੇ ਖਿਲਾਫ ਸਖਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਹੋਰ ਦੱਸਿਆ ਕਿ ਜੱਲ ਸਪਲਾਈ ਅਤੇ ਸੀਵਰੇਜ਼ ਦੇ ਬਿੱਲ ਵੀ ਕੰਪਿਊਟਰਾਇਜਡ ਕੀਤੇ ਗਏ ਹਨ ਅਤੇ ਇਹਨਾਂ ਦੀ ਰਸੀਦ ਵੀ ਆਨਲਾਈਨ ਦਿੱਤੀ ਜਾ ਰਹੀ ਹੈ।

LEAVE A REPLY

Please enter your comment!
Please enter your name here