ਗੋਲਡ ਮੈਡਲ ਜੇਤੂ ਹਿਮਾ ਦਾਸ ਨੂੰ 23 ਮਾਰਚ ਨੂੰ ਸੰਤ ਸਮਾਜ ਕਰੇਗਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ:ਜਤਿੰਦਰ ਪ੍ਰਿੰਸ। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਮੁੱਖ ਦਫ਼ਤਰ ਡੇਰਾ ਸੰਤ ਬਾਬਾ ਪੂਰਨ ਦਾਸ ਜੀ ਕਾਲੇਵਾਲ ਭਗਤਾਂ ਵਿਖੇ ਸ਼੍ਰੇ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਸਭ ਤੋਂ ਪਹਿਲਾ ਸੁਸਾਇਟੀ ਦੀ ਚੜਦੀ ਕਲਾ ਲਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਇਸ  ਉਪਰੰਤ ਮੀਟਿੰਗ ਸ਼ੁਰੂ ਕੀਤੀ ਗਈ। ਜਿਸ ਵਿਚ ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਵਿਚਾਂਰ ਵਟਾਂਦਰਾਂ ਕੀਤਾ ਗਿਆ। ਮੀਟਿੰਗਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਜਸਵਿੰਦਰ ਸਿੰਘ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਤੇ ਪ੍ਰਧਾਨ ਕੁਲਵੰਤ ਰਾਮ ਭਰੋਮਜਾਰਾ ਨੇ ਸਾਂਝੇ ਤੋਰ ਤੇ ਦੱਸਿਆ ਕਿ ਮੀਟਿੰਗ ਵਿਚ ਸਹਿਮਤੀ ਨਾਲ ਪਾਸ ਹੋਇਆ ਹੈ ਕਿ ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾੜਾ ਸੋਸਾਇਟੀ ਦੇ ਮੁੱਖ ਦਫ਼ਤਰ ਡੇਰਾ 108 ਸੰਤ ਬਾਬਾ ਪੂਰਨ ਦਾਸ ਜੀ ਕਾਲੇਵਾਲ ਭਗਤਾਂ ਵਿਖੇ 23 ਮਾਰਚ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ ਅਤੇ ਉਸ ਦਿਨ ਅੰਤਰ-ਰਾਸ਼ਟਰੀ ਅਥਲੀਟ ਹਿਮਾ ਦਾਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੁਸਾਇਟੀ ਦੇ ਸਿਆਸੀ ਮਸਲੇ ਵਿਚਾਰਨ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋਕਿ ਸਰਕਾਰੀ ਤੇ ਅਦਾਲਤੀ ਮਸਲੇ ਵਿਚਾਰੇਗੀ।

Advertisements

ਇਸ ਮੌਕੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਮਹਿੰਦਰਪਾਲ ਪੰਡਵਾਂ ਚੇਅਰਮੈਨ, ਵਾਈਸ ਪ੍ਰਧਾਨ ਸੰਤ ਬਾਬਾ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਬਾਬਾ ਜਸਵਿੰਦਰ ਸਿੰਘ ਡਾਂਡੀਆਂ ਖਜ਼ਾਨਚੀ ਸ਼੍ਰੀ ਗੁਰੂ ਰਵਿਦਾਸ ਸੰਪਰਦਾਇ ਸੁਸਾਇਟੀ ਪੰਜਾਬ, ਜਨਰਲ ਸਕੱਤਰ ਸੰਤ ਬਾਬਾ ਨਿਰਮਲ ਸਿੰਘ ਅਬਾਦਾਨ ਵਾਲੇ, ਸਟੇਜ ਸਕੱਤਰ ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋਂ, ਪ੍ਰੈਸ ਸਕੱਤਰ ਸੰਤ ਬਾਬਾ ਸਤਨਾਮ ਦਾਸ ਖੰਨੀ, ਸੰਤ ਬਾਬਾ ਹਰੀ ਓਮ ਮਾਹਿਲਪੁਰ, ਸੰਤ ਕਪੂਰਦਾਸ ਅਬਾਦਪੁਰਾ ਜਲੰਧਰ, ਸੰਤ ਬਾਬਾ ਸ਼ਾਮ ਲਾਲ ਝੰਡੇਰ ਖੁਰਦ, ਸੰਤ ਹਾਕਮ ਦਾਸ ਸੰਧਵਾਂ, ਸੰਤ ਦਿਨੇਸ਼ ਗਿਰੀ ਹੁਸ਼ਿਆਰਪੁਰ ਮੁਖੀ ਬਿਲਡਿੰਗ ਕਮੇਟੀ ਮੈਂਬਰ, ਸੰਤ ਸੁਰਜੀਤ ਦਾਸ ਢਾਡਾ ਖੁਰਦ, ਸੰਤ ਨਿਰਮਲ ਸਿੰਘ ਢੈਹਾ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਮਹਿੰਦਰ ਦਾਸ ਬੀਰਮਪੁਰ, ਸੰਤ ਬਾਬਾ ਟਹਿਲ ਦਾਸ ਅੱਪਰਾ, ਸੰਤ ਆਤਮਾ ਦਾਸ ਅੱਪਰਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਗੁਰਪਾਲ ਦਾਸ ਤਾਰਾਗੜ, ਸੰਤ ਬੇਲਾ ਦਾਸ ਨਰੂੜ, ਸੰਤ ਸਤਨਾਮ ਸਿੰਘ ਬੰਬੇਲੀ, ਸੰਤ ਗੁਰਮੁੱਖ ਦਾਸ ਸਾਹਰੀ, ਸੰਤ ਨਿਰਭੈ ਸਿੰਘ ਲੜੋਆ, ਸੰਤ ਹਰਪਾਲ ਸਿੰਘ ਬੀਣੇਵਾਲ, ਸੰਤ ਬਾਬਾ ਜਾਗੀਰ ਦਾਸ ਜੀ, ਸੁਰਜੀਤ ਸਿੰਘ ਖੇੜਾ ਸਮਾਜ ਸੇਵਕ, ਸੰਤ ਉਮ ਪ੍ਰਕਾਸ਼ ਹਵੇਲੀ, ਹਰੀ ਪਾਲ, ਬਾਲ ਕਿਸ਼ਨ, ਸੰਤ ਹਾਕਮ ਦਾਸ, ਦਲਜੀਤ ਸਿੰਘ ਸੋਢੀ, ਜਗਦੀਸ਼ ਗੰਗੜ, ਸੇਵਾਦਾਰ ਸੀਤਲ ਰਾਮ, ਸਤਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਹਾਜਰ ਸਨ। 

LEAVE A REPLY

Please enter your comment!
Please enter your name here