ਉੱਜਵਲਾ ਯੋਜਨਾਂ ਤਹਿਤ ਮੇਅਰ ਸ਼ਿਵ ਸੂਦ ਨੇ 10 ਗਰੀਬ ਪਰਿਵਾਰਾਂ ਨੂੰ ਦਿੱਤੇ ਮੁਫਤ ਗੈਸ ਕੁਨੈਕਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਉੱਜਵਲਾ ਯੋਜਨਾਂ ਤਹਿਤ ਸੁਖੀਆਬਾਦ ਵਿਖੇ ਇੱਕ ਸਮਾਗਮ ਦੌਰਾਨ ਨਗਰ ਨਿਗਮ ਮੇਅਰ ਸ਼ਿਵ ਸੂਦ ਨੇ 10 ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਦੇ ਕੁਨੈਕਸ਼ਨ ਵੰਡੇ। ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗਰੀਬ ਪਰਿਵਾਰਾਂ ਨੂੰ ਧਿਆਨ ਵਿਚ ਰੱਖ ਕੇ ਉਹਨਾਂ ਨੂੰ ਮੁਫਤ ਕੁਨੈਕਸ਼ਨ ਅਤੇ ਸਿਲੰਡਰ ਦੇਣ ਦੀ ਸਕੀਮ ਚਲਾਈ ਹੈ ਜਿਸ ਤਹਿਤ ਆਰਥਿਕ ਰੂਪ ਵਿਚ ਕਮਜੋਰ ਪਰਿਵਾਰਾਂ ਨੂੰ 5 ਕਰੋੜ ਤੋਂ ਜਿਆਦਾ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਉੱਜਵਲਾ ਯੋਜਨਾਂ ਤਹਿਤ ਤਿੰਨ ਸਾਲ ਵਿਚ ਜਿੰਨੇ ਗੈਸ ਕੁਨੈਕਸ਼ਨ ਦਿੱਤੇ ਗਏ ਹਨ ਉਨੇ ਗੈਸ ਕੁਨੈਕਸ਼ਨ ਅਜਾਦੀ ਤੋਂ ਬਾਅਦ ਹੁਣ ਤੱਕ ਨਹੀਂ ਦਿੱਤੇ ਗਏ ਹਨ ਇਸ ਵੇਲੇ ਰਸੋਈ ਗੈਸ ਦੀ ਕਵਰੇਜ਼ 90 ਪ੍ਰਤਿਸ਼ਤ ਤੋਂ ਜਿਆਦਾ ਹੋ ਗਈ ਹੈ ਅਤੇ  ਜਲਦ ਹੀ ਇਸ ਨੂੰ 100ਪ੍ਰਤੀਸ਼ਤ ਤੱਕ ਪਹੁੰਚਾਇਆ ਜਾਵੇਗਾ ਅਤੇ ਰਹਿੰਦੇ ਗਰੀਬ ਪਰਿਵਾਰਾਂ ਨੂੰ ਵੀ ਰਸੋਈ ਗੈਸ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

Advertisements

ਉਹਨਾਂ ਦੱਸਿਆ ਕਿ ਉੱਜਵਲਾ ਯੋਜਨਾਂ ਤਹਿਤ ਦੇਸ਼ ਵਿਸ਼ਵ ਭਰ ਵਿਚ ਰਸੋਈ ਗੈਸ ਦੀ ਖਪਤ ਵਿਚ ਦੂਸਰੇ ਨੰਬਰ ਤੇ ਆ ਗਿਆ ਹੈ। ਉਹਨਾਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਗਰੀਬ ਪਰਿਵਾਰਾਂ ਦੀ ਸਹੂਲਤ ਲਈ ਬੀਮਾ ਯੋਜਨਾਂ ਸ਼ੁਰੂ ਕੀਤੀ ਹੈ ਜਿਸ ਤਹਿਤ 12 ਰੁਪਏ ਸਾਲ ਦੇ ਨਾਲ 2 ਲੱਖ ਰੁਪਏ ਦਾ ਬੀਮਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਵਿਕਰਮ ਸਿੰਘ ਪਟਿਆਲ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾਂ ਤਹਿਤ ਗੈਸ ਦਾ ਕੁਨੈਕਸ਼ਨ ਲੈਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੌਂਸਲਰ ਸੁਰੇਸ਼ ਭਾਟੀਆ ਬਿੱਟੂ,  ਸਰਬਜੀਤ ਸਿੰਘ,  ਕੇਵਲ ਠਾਕੁਰ,  ਵਿਵੇਕ ਠਾਕੁਰ ਅਤੇ ਰੀਟਾ ਕੁਮਾਰੀ ਵੀ ਇਸ ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here