ਸਾਲ 2019-20 ਲਈ ਨਿਗਮ ਨੇ 63.10 ਕਰੋੜ ਰੁਪਏ ਦਾ ਬਜਟ ਕੀਤਾ ਪਾਸ

ਹੁਸ਼ਿਆਰਪੁਰ (ਸਟੈਲਰ ਨਿਉਜ਼)  ਨਗਰ ਨਿਗਮ ਹੁਸ਼ਿਆਰਪੁਰ ਦਾ ਸਾਲ 2019-20 ਲਈ 63.10 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਡਾ: ਬੀ.ਆਰ. ਅੰਬੇਦਕਰ ਮੀਟਿੰਗ ਹਾਲ ਵਿਖੇ ਬਜਟ ਸਬੰਧੀ ਆਯੋਜਿਤ ਸਮੂਹ ਕੌਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਬੈਠਕ ਵਿੱਚ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਕਮਿਸ਼ਨਰ ਹਰਬੀਰ ਸਿੰਘ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਐਸ.ਈ ਅਸ਼ਵਨੀ ਕੁਮਾਰ, ਡੀ.ਸੀ.ਐਫ.ਏ. ਰਾਜ ਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਨਰੇਸ਼ ਬੱਤਰਾ, ਐਸ.ਡੀ.ਓ. ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਸੁਪਰਡੰਟ ਸੁਆਮੀ ਸਿੰਘ, ਅਮਿਤ ਕੁਮਾਰ ਸੁਪਰਡੰਟ, ਲੇਖਾਕਾਰ ਰਾਜਨ ਕੁਮਾਰ, ਇੰਸਪੈਕਟਰ ਰਾਜਬੰਸ ਕੌਰ, ਕੁਲਵਿੰਦਰ ਕੁਮਾਰ, ਰਾਹੁਲ ਸ਼ਰਮਾ ਅਤੇ ਸਮੂਹ ਕੋਂਸਲਰ ਇਸ ਮੀਟਿੰਗ ਵਿਚ ਹਾਜਰ ਸਨ।

Advertisements

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੈਨਿਕ, ਡਿਪਟੀ ਮੇਅਰ ਸ਼ੁਕਲਾ ਦੇਵੀ ਦੀ ਮਾਤਾ ਸ਼ੀਲਾ ਦੇਵੀ, ਵਾਰਡ ਨੰ: 14 ਦੇ ਕੌਸਲਰ ਬਲਵਿੰਦਰ ਬਿੰਦੀ ਦੇ ਭੂਆ ਸੰਤੋਸ਼ ਅਤੇ ਚਾਚਾ ਗੁਰਦਿਆਲ ਚੰਦ, ਬਿਕਰਮਜੀਤ ਸਿੰਘ ਕੌਸਲਰ ਦੇ ਭੂਆ ਗੁਰਬਖਸ਼ ਕੌਰ, ਕੌਸਲਰ ਨਿਪੁਨ ਸ਼ਰਮਾ ਜੀ ਦੇ ਤਾਇਆ ਵਿਸ਼ਵ ਦਿਆਲ ਸ਼ਰਮਾ, ਕੌਸਲਰ ਪ੍ਰਦੀਪ ਕੁਮਾਰ ਦੇ ਮਾਤਾ ਧਨ ਦੇਵੀ ਅਤੇ ਨਗਰ ਨਿਗਮ ਦੇ ਮਾਲੀ ਕਮ ਚੌਕੀਦਾਰ ਊਮਾ ਦੱਤ ਭਲਾ ਦੀ ਪਿਛਲੇ ਦਿਨੀ ਹੋਈ ਮੌਤ ਤੇ ਉਹਨਾਂ ਨੂੰ ਦੀ ਆਤਮਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰਖਿਆ ਗਿਆ।

ਮੀਟਿੰਗ ਉਪਰੰਤ ਮੌਅਰ ਸ਼ਿਵ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੀ ਸਾਲ 2019-20 ਦੀ ਅਨੁਮਾਨਤ ਆਮਦਨ ਦੇ ਮੁਕਾਬਲੇ ਖਰਚਾ 63.10 ਕਰੋੜ ਰੁਪਏ ਪਾਸ ਕੀਤਾ ਗਿਆ ਹੈ। ਸਾਲ 2019-20 ਲਈ ਵਿਕਾਸ ਦੇ ਕੰਮਾਂ ਤੇ 31.10 ਕਰੋੜ ਰੁਪਏ ਦਾ ਬਜਟ ਤਜਵੀਜ ਕੀਤਾ ਗਿਆ ਹੈ ਜੋ ਕਿ ਤਜਵੀਜ ਕੀਤੀ ਆਮਦਨ ਦਾ 54 ਪ੍ਰਤੀਸ਼ਤ ਹੈ। ਜਿਸ ਅਨੁਸਾਰ ਵੱਖ-ਵੱਖ ਵਿਕਾਸ ਕਾਰਜਾਂ ਸੜਕਾਂ, ਡਰੇਨਜ, ਸਲਮ ਏਰੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਬਜਟ ਵਿਚ ਵਿਕਾਸ ਕਾਰਜਾਂ ਲਈ ਰੱਖੇ ਗਏ ਫੰਡਾਂ ਅਤੇ ਸਰਕਾਰ ਵਲੋਂ ਪ੍ਰਾਪਤ ਗ੍ਰਾਂਟ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਬਿਨਾਂ ਭੇਦਭਾਵ ਦੇ ਸਰਵਪੱਖੀ ਵਿਕਾਸ ਕਰਵਾਏ ਜਾਣਗੇ।

LEAVE A REPLY

Please enter your comment!
Please enter your name here