ਢੋਲਬਾਹਾ ਸਕੂਲ ਵਿਖੇ ਹੋਇਆ ਸਾਇਕਲ ਵੰਡ ਸਮਾਗਮ, ਵਿਧਾਇਕ ਆਦਿਆ ਨੇ 97 ਵਿਦਿਆਰਥਣਾਂ ਨੂੰ ਵੰਡੇ ਸਾਇਕਲ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮਾਈ ਭਾਗੋ ਸਕੀਮ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਦਿੱਤੇ ਜਾ ਰਹੇ ਹਨ। ਇਸੀ ਕੜੀ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਬਾਹਾ ਵਿਖੇ ਸਕੂਲ ਪ੍ਰਿੰਸੀਪਲ ਉਂਕਾਰ ਸਿੰਘ ਦੀ ਦੇਖਰੇਖ ‘ਚ ਸਕੂਲ ਦੀਆਂ 97 ਵਿਦਿਆਰਥਣਾਂ ਨੂੰ ਸਾਇਕਲ ਵੰਡੇ ਗਏ। ਇਸ ਸਾਇਕਲ ਵੰਢ ਸਮਾਰੋਹ ਦਾ ਮੰਚ ਸੰਚਾਲਣ ਸੰਸਕ੍ਰਿਤ ਅਤੇ ਕਰੀਅਰ ਅਧਿਆਪਕ ਨੀਰਜ ਧੀਮਾਨ ਨੇ ਕੀਤਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼ਾਮ ਚੁਰਾਸੀ ਹਲਕੇ ਦੇ ਵਿਧਾਇਕ  ਪਵਨ ਕੁਮਾਰ ਆਦਿਆ ਜੀ ਸਨ। ਅਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਇਲਾਕੇ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।]

Advertisements

ਉਹਨਾਂ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਉਹਨਾਂ ਦੇ ਮੁੱਖ ਅਜੈਂਡੇ ਤੇ ਹਨ। ਇਸੀ ਲਈ ਉਹਨਾਂ ਨੇ ਭੂੰਗਾਂ ਬਲਾਕ ਵਿੱਚ ਲਗਭੱਗ ਸਾਢੇ ਪੰਜ ਕਰੋੜ ਰੁਪਿਆ ਇਲਾਕੇ ਦੇ ਪਿੰਡਾਂ ਨੂੰ ਵੰਢਿਆ। ਉਹਨਾ ਕਿਹਾ ਕਿ ਸਕੂਲ ਦੇ ਮੁਢਲੇ ਢਾਂਚੇ ਨੂੰ ਸੁਧਾਰਣ ਲਈ ਜੋ ਵੀ ਜ਼ਰੂਰਤ ਹੋਵੇਗੀ ਉਹ ਪੂਰਾ ਕਰਣਗੇ। ਗ੍ਰਾਮ ਪੰਚਾਇਤ ਢੋਲਬਾਹਾ (ਸ਼ਿਵਾਲਿਕ ਨਗਰ) ਦੀ ਸਰਪੰਚ ਰਜਨੀ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਪਿੰਡ ਅਤੇ ਸਕੂਲ ਦੀ ਸਮੱਸਿਆਵਾਂ ਨੂੰ ਉਹਨਾਂ ਅੱਗੇ ਰੱਖਿਆ। ਲੰਬਰਦਾਰ ਰਾਮਪਾਲ, ਜ਼ਿਲਾ ਪਰਿਸ਼ਦ ਮੈਂਬਰ ਰਜ਼ਨੀਸ਼ ਕੌਸ਼ਲ ਨੇ ਵੀ ਅਪਣੇ ਵਿਚਾਰ ਰੱਖੇ।

ਸਰਪੰਚ ਸੁਨੀਤਾ ਦੇਵੀ ਨੇ ਪਵਨ ਕੁਮਾਰ ਆਦਿਆ ਜੀ ਦਾ ਪਿੰਡ ਦੇ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਸਾਇਕਲ ਵੰਡਣ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ  ਕਮੇਟੀ ਚੇਅਰਮੈਨ ਧਰਮਵੀਰ, ਸਾਬਕਾ ਸਰਪੰਚ ਮੇਹਰ ਚੰਦ, ਸੰਦੀਪ ਸ਼ਰਮਾ, ਪਿੰਡ ਟੱਪਾ, ਕੂਕਾਨੇਟ, ਬਾੜੀ ਖੱਡ,ਬਹੇੜਾ, ਰਾਮਨਗਰ, ਜਨੌੜੀ ਆਦਿ ਆਸਪਾਸ ਦੇ ਪਿੰਡਾਂ ਦੇ ਸਰਪੰਚ, ਪੰਚ, ਜ਼ਿਲਾ ਪਰੀਸ਼ਦ ਮੈਂਬਰ, ਸੰਮਤੀ ਮੈਂਬਰ, ਸਕੂਲ ਦਾ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਂਪੇ ਵੀ ਸ਼ਾਮਿਲ ਹੋਏ।

LEAVE A REPLY

Please enter your comment!
Please enter your name here