ਪ੍ਰਸਿੱਧ ਇਤਿਹਾਸਕਾਰ ਡਾਰਲਿੰਪਲ 9 ਮਾਰਚ ਨੂੰ ਦੇਣਗੇ ਆਪਣੀ ਕਿਤਾਬ ਕੋਹਿਨੂਰ ਦੀ ਜਾਣਕਾਰੀ

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਦ ਹੁਸ਼ਿਆਰਪੁਰ ਲਿਟਰੇਸੀ ਸੁਸਾਇਟੀ 9 ਮਾਰਚ ਨੂੰ ਪਿੰਡ ਛਾਉਣੀ ਕਲਾਂ ਹੁਸ਼ਿਆਰਪੁਰ ਵਿਖੇ ਸਿਟਰਸ ਕਾਉਂਟੀ ਵਿਖੇ ਆਪਣਾ 5ਵਾਂ ਸਮਾਰੋਹ ਕਰਵਾ ਰਹੀ ਹੈ। ਸਮਾਰੋਹ ਵਿੱਚ ਸੁਸਾਇਟੀ ਵਲੋਂ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਵਿਲੀਅਮ ਡਾਰਲਿੰਪਲ ਨੂੰ ਆਪਣੀ ਕਿਤਾਬ ਕੋਹਿਨੂਰ ਬਾਰੇ ਜਾਣਕਾਰੀ ਦੇਣ ਲਈ ਸੱਦਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੋਸਾਇਟੀ ਦੀ ਪ੍ਰਧਾਨ ਮਿਸ ਸਨਾ.ਕੇ. ਗੁਪਤਾ ਨੇ ਦੱਸਿਆ ਕਿ ਇਹ ਦੁਨੀਆ ਦੇ ਸਭ ਤੋਂ ਬਦਨਾਮ ਹੀਰੇ ਕੋਹਿਨੂਰ ਦੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਲੈ ਕੇ ਮਹਾਰਾਣੀ ਦੇ ਖਜਾਨੇ ਤੱਕ ਪਹੁੰਚਣ ਦੀ ਕਹਾਣੀ ਹੈ।

Advertisements

ਸਮਾਗਮ ਦੀ ਪ੍ਰਧਾਨਗੀ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਕਰਨਗੇ, ਜੋ ਕਿ ਖੁਦ ਇਕ ਪ੍ਰਸਿੱਧ ਲੇਖਕ ਹਨ। ਮਿਸ ਗੁਪਤਾ ਨੇ ਕਿਹਾ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ ਸੁਸਾਇਟੀ ਮਸ਼ਹੂਰ ਇਤਿਹਾਸਕਾਰ ਅਤੇ ਲੇਖਕ ਵਿਲੀਅਮ ਡਾਰਲਿੰਪਲ ਸਮਾਗਮ ਦੀ ਮੇਜ਼ਬਾਨੀ ਕਰੇਗੀ, ਜੋ ਕਿ ਵਿਸ਼ਵ ਦੇ ਸਭ ਤੋਂ ਦਿਲਖਿੱਚਵਂੇ ਹੀਰੇ ਦੇ ਇਤਿਹਾਸ ਬਾਰੇ ਦੱਸਣਗੇ। ਉਹਨਾਂ ਸਭਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਸਮਾਗਮ ਵਿੱਚ ਪਹੁੰਚਿਆ ਜਾਵੇ। ਉਹਨਾਂ ਦੱਸਿਆ ਕਿ ਦਿ ਹੁਸ਼ਿਆਰਪੁਰ ਲਿਟਰੇਸੀ ਸੋਸਾਇਟੀ ਵਲੋਂ ਇਕ ਸਿਰਜਣਾਤਕਮ ਪਹਿਲ ਸ਼ੁਰੂ ਕੀਤੀ ਹੈ ਅਤੇ ਕਈ ਮਸ਼ਹੂਰ ਲੇਖਕਾਂ ਨੂੰ ਸ਼ਹਿਰ ਵਿੱਚ ਲਿਆ ਕੇ ਲੋਕਾਂ ਦੇ ਰੂ-ਬ-ਰੂ ਕਰਵਾਇਆ ਹੈ।

LEAVE A REPLY

Please enter your comment!
Please enter your name here