ਮਾਹਿਲਪੁਰ ਵਿਖੇ ਜਾਗੋ ਸਾਹਿਤਕ ਸੰਗਮ ਕਵੀ ਸੰਮੇਲਨ 16 ਮਾਰਚ  ਨੂੰ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਜਾਗੋ ਵੈਲਫੇਅਰ ਸੁਸਾਇਟੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਮਾਹਿਲਪੁਰ ਵਿਖੇ ਮੋਲਿਕ ਕਾਵਿ ਰਚਨਾ ਉਚਾਰਨ ਮੁਕਾਬਲਾ ਅਤੇ ਦੂਜਾ ਜਾਗੋ ਸਾਹਿਤਕ ਸੰਗਮ ਕਵੀ ਸੰਮੇਲਨ ਮਿਤੀ 16 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9.30 ਵਜੇ ਕਨਵੈਨਸ਼ਨ ਹਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਇਆ ਜਾ ਰਿਹਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸਰਬਜੀਤ ਸਿੰਘ, ਪ੍ਰੀਤ ਨੀਤਪੁਰ, ਬਲਜਿੰਦਰ ਮਾਨ ਨੇ ਸਾਂਝੇ ਤੋਰ ਤੇ ਦੱਸਿਆ ਕਿ ਡਾ. ਸੁਰਜੀਤ ਜੱਜ, ਮਦਨ ਵੀਰਾ, ਪ੍ਰੋ. ਅਜੀਤ ਸਿੰਘ, ਹਰਬੰਸ ਹੀਓ, ਕਸ਼ਿਸ਼ ਹੁਸ਼ਿਆਰਪੁਰੀ, ਸੰਧੂ ਵਰਿਆਣਵੀ, ਰੇਸ਼ਮ ਚਿੱਤਰਕਾਰ, ਨਵਤੇਜ਼ ਗੜਦੀਵਾਲਾ, ਅਮਰੀਕ ਡੋਗਰਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਮੁੱਖ ਮਹਿਮਾਨ ਅਜੀਤ ਸਿੰਘ ਨਾਗਰਾ ਪ੍ਰਵਾਸੀ ਭਾਰਤੀ ਤੇ ਵਿਸ਼ੇਸ਼ ਮਹਿਮਾਨ ਹਰਵਿੰਦਰ ਭੰਡਾਲ ਕਵੀ, ਅਲੋਚਕ, ਇਤਿਹਾਸ ਖੋਜੀ ਹੋਣਗੇ। ਸ਼ਮਾ ਰੋਸ਼ਨ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਕਰਨਗੇ।

ਇਸ ਮੌਕੇ ਸਿੰਘਾ ਮਾਹਿਲਪੁਰੀਆ ਗਾਇਕ ਤੇ ਗੀਤਕਾਰ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਇਲਾਕੇ ਭਰ ਤੋਂ ਕਵੀ, ਸਾਹਿਤਕਾਰ ਵਿਸ਼ੇਸ਼ ਤੋਰ ਤੇ ਕਵੀ ਸੰਮੇਲਨ ਵਿੱਚ ਸ਼ਿਰਕਤ ਕਨਗੇ। 

LEAVE A REPLY

Please enter your comment!
Please enter your name here