ਸੇਵਾ ਕੇਂਦਰ ਕਰਮਚਾਰੀ ਕੋਮਲਪ੍ਰੀਤ ਨਿਵਾਸੀ ਨੰਗਲ ਕਲਾਂ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਤਹਿਸੀਲ ਕੰਪਲੈਕਸ ਮਾਹਿਲਪੁਰ ਵਿਖੇ ਸਰਕਾਰ ਵਲੋਂ ਲੋਕਾਂ ਦੀ ਸੁਵਿਧਾ ਲਈ ਬਣਾਏੇ ਗਏ ਸੁਵਿਧਾ ਕੇਂਦਰ ਵਿੱਚ ਵਿਜੀਲੈਂਸ ਵਿਭਾਗ ਵਲੋਂ ਰੇਡ ਕੀਤੀ ਗਈ ਤੇ ਆਰੋਪੀ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਵਾਸੀ ਹੱਲੂਵਾਲ ਵਲੋਂ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਦਿੱਤੀ ਗਈ ਕਿ ਉਸਨੇ ਆਪਣੇ ਪਿਤਾ ਦੀ ਲੇਟ ਐਂਟਰੀ ਪ੍ਰਮਾਣ ਪੱਤਰ ਲਈ ਸੁਵਿਧਾ ਕੇਂਦਰ ਮਾਹਿਲਪੁਰ ਵਿਖੇ ਅਪਲਾਈ ਕੀਤਾ ਹੋਇਆ ਹੈ ਤੇ ਉਥੇ ਕੰਮ ਕਰਦੀ ਕਰਮਚਾਰੀ ਨੇ ਇੱਸ ਕੰਮ ਲਈ 8 ਹਜਾਰ ਰੁਪਏ ਦੀ ਮੰਗ ਕੀਤੀ ਤੇ ਗੱਲ 4 ਹਜਾਰ ਵਿੱਚ ਤੈਅ ਹੋ ਗਈ ਹੈ।

Advertisements

ਜਿਸ ਤੇ ਵਿਜੀਲੈਂਸ ਵਿਭਾਗ ਵਲੋਂ ਤੁਰੰਤ ਕਾਰਵਾਈ ਕਰਦਿਆਂ ਡੀ.ਐਸ.ਪੀ ਦਲਵੀਰ ਸਿੰਘ ਦੀ ਅਗਵਾਈ ਵਿੱਚ ਰੇਡ ਕੀਤੀ ਤੇ ਸ਼ਿਕਾਇਤ ਕਰਤਾ ਦੇ ਮੁਤਾਬਕ ਉਪਰੋਕਤ ਕਰਮਚਾਰੀ ਕੋਮਲਪ੍ਰੀਤ ਕੌਰ ਨਿਵਾਸੀ ਨੰਗਲ ਕਲਾਂ ਨੂੰ 4 ਹਜਾਰ ਰੁਪਏ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇੱਸ ਸਬੰਧੀ ਡੀ.ਐਸ.ਪੀ ਦਲਬੀਰ ਸਿੰਘ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਹੋਰ ਵੀ ਇਸ ਤਰਾਂ ਦੇ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here