ਜੀਵਨ ਆਸ਼ਾ ਦੇ ਨੇਤਰਾਂ ਨਾਲ ਦੋ ਜਿੰਦਗੀਆਂ ਹੋਣਗੀਆਂ ਰੋਸ਼ਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ਨਵੀ ਅਬਾਦੀ ਹੁਸ਼ਿਆਰਪੁਰ ਨਿਵਾਸੀ ਜੀਵਨ ਆਸ਼ਾ ਦੇ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੌਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ। ਇਸ ਸਮੇਂ ਉਹਨਾਂ ਦੇ ਸਪੁੱਤਰ ਮੁਨੀਸ਼ ਜੈਨ, ਹਨੀਸ਼ ਜੈਨ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ। ਨੇਤਰਦਾਨ ਕਰਵਾਉਣ ਦਾ ਕੰਮ ਡਾ. ਅਨਿਲ ਤਨੇਜਾ ਨੇ ਕੀਤਾ ।

Advertisements

ਇਸ ਸਮੇਂ ਸੰਸਥਾ ਦੇ ਉੱਪ ਪ੍ਰਧਾਨ ਸੁਰੇਸ਼ ਕਪਾਟੀਆ,  ਸਕੱਤਰ ਇੰਜ ਜਸਵੀਰ ਸਿੰਘ, ਬਲਜੀਤ ਸਿੰਘ, ਵਰਿੰਦਰ ਚੌਪੜਾ , ਮੈਡਮ ਰਕਸ਼ਾ ਗੁਪਤਾ, ਮੈਡਮ ਸੰਤੋਸ਼ ਸੈਣੀ, ਨਿਰਮਲ ਸਿੰਘ ਅਤੇ ਡਾ. ਕਿਸ਼ੋਰੀ ਲਾਲ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ। ਸੰਸਥਾ ਦੇ ਮੈਂਬਰਾ ਨੇ ਦੱਸਿਆ ਕਿ ਜੀਵਨ ਆਸ਼ਾ ਦੇ ਨੇਤਰ ਮੈਡੀਕਲ ਕਾਲਜ ਅਮ੍ਰਿਤਸਰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਲਗਵਾਏ ਜਾਣਗੇ।

LEAVE A REPLY

Please enter your comment!
Please enter your name here