ਬਰਜਿੰਦਰਜੀਤ ਸਿੰਘ ਨੂੰ ਚੁਣਿਆ ਫੋਟੋਗਰਾਫਰ ਐਸੋਸੀਏਸ਼ਨ ਦਾ ਪ੍ਰਧਾਨ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਇਹ ਚੋਣ ਬਲਜੀਤ ਸਿੰਘ ਜਨਰਲ ਸਕੱਤਰ ਪੰਜਾਬ ਦੀ ਦੇਖ ਰੇਖ ਹੇਠਾਂ ਹੋਈ ਜਿਸ ਵਿਚ ਸਰਬ ਸੰਮਤੀ ਨਾਲ ਬਰਜਿੰਦਰਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਚੋਣ ਹਰ 2 ਸਾਲ ਬਾਦ ਹੁੰਦੀ ਹੈ ਅਤੇ ਪੰਜਾਬ ਫੋਟੋ ਗ੍ਰਾਫ਼ਰ ਐਸੋਸੀਏਸ਼ਨ ਦੀ ਦੇਖ-ਰੇਖ ਹੇਠ ਹੁੰਦੀ ਹੈ। ਇਸ ਮੌਕੇ ਬਲਜੀਤ ਸਿੰਘ ਨੇ ਦੱਸਿਆ ਕਿ ਬਰਜਿੰਦਰਜੀਤ ਸਿੰਘ ਪਿਛਲੇ 21 ਸਾਲ ਤੋ ਲਗਾਤਾਰ ਪ੍ਰਧਾਨ ਬਣਦੇ ਆ ਰਹੇ ਨੇ। ਇਸ ਸਬੰਧੀ ਬਰਜਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਫੋਟੋਗ੍ਰਾਫ਼ਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰ ਵੇਲੇ ਤਤਪਰ ਰਹਿਣਗੇ।

ਇਸ ਮੌਕੇ ਲਾਲ ਸਿੰਘ, ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਜਗਜੀਤ ਸਿੰਘ ਕੋਹਲੀ, ਬਿਪਨ ਕੁਮਾਰ, ਰਾਜ ਕੁਮਾਰ, ਹਰਜਾਪ ਸਿੰਘ, ਗੁਰਮੇਲ ਸਿੰਘ, ਨਰੇਸ਼ ਕੁਮਾਰ, ਕਰਮਵੀਰ ਸਿੰਘ, ਤਰਸੇਮ ਸਿੰਘ, ਬਲਵੀਰ ਸਿੰਘ, ਬਸੰਤ ਸਿੰਘ, ਦਵਿੰਦਰ ਕੁਮਾਰ, ਅਨਿਲ ਕੁਮਾਰ, ਸੰਦੀਪ ਸੈਣੀ, ਚਰਨਜੀਤ ਸਿੰਘ, ਅਸ਼ਵਨੀ ਪ੍ਰਸ਼ਰ, ਵਿਜੈ ਕੁਮਾਰ, ਸੁਰੇਸ਼ ਕੁਮਾਰ, ਦਲਵੀਰ ਸਿੰਘ, ਸੁਨੀਲ ਕੁਮਾਰ, ਜਗਜੀਤ ਸਿੰਘ, ਕੁਮਾਰ ਸਾਹਿਬ, ਹਰੀਸ਼ ਕੁਮਾਰ, ਹੇਮਣ ਕੁਮਾਰ ਅਤੇ ਮੈਂਬਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here