ਮੁਫਤ ਕਾਨੂੰਨੀ ਸਹਾਇਤਾ ਦੇ ਡਾਟਾ ਨੂੰ ਆਨਲਾਈਨ ਕਰਨ ਸਬੰਧੀ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਵਲੋਂ ਨਾਲਸਾ ਵੈਬ ਸਾਈਟ ‘ਤੇ ਮੁਫਤ ਕਾਨੂੰਨੀ ਸਹਾਇਤਾ ਕੇਸਾਂ ਦੇ ਡਾਟਾ ਨੂੰ ਆਨਲਾਈਨ ਕਰਨ ਸਬੰਧੀ 11 ਵਜੇ ਪੈਨਲ ਐਡਵੋਕੇਟਾਂ ਨਾਲ ਮੀਟਿੰਗ ਕੀਤੀ ਗਈ।

Advertisements

ਮੀਟਿੰਗ ਵਿੱਚ ਮੌਜੂਦ ਪੈਨਲ ਐਡਵੋਕੇਟਾਂ ਨੂੰ ਹਦਾਇਤ ਕਰਦਿਆਂ ਸੀ.ਜੇ.ਐਮ-ਕਮ-ਸਕੱਤਰ ਸੁਚੇਤਾ ਅਸ਼ੀਸ਼ ਦੇਵ ਨੇ ਕਿਹਾ ਕਿ ਉਹਨਾਂ ਵਲੋਂ ਮਾਰਕ ਕੀਤੇ ਗਏ ਕੇਸਾਂ ਦੀ ਪੇਸ਼ੀ ਸਬੰਧੀ ਸਟੇਟਸ ਰਿਪੋਰਟ ਸਮੇਂ-ਸਮੇਂ ‘ਤੇ ਇਸ ਦਫ਼ਤਰ ਨੂੰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਨਾਲਸਾ ਸਾਈਟ ‘ਤੇ ਆਨਲਾਈਨ ਡਾਟਾ ਅਪਡੇਟ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਇਸਦਾ ਲਾਭ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਰਹੇ ਪ੍ਰਾਰਥੀਆਂ ਨੂੰ ਮਿਲ ਸਕੇ।

ਇਸ ਮੌਕੇ ‘ਤੇ ਪੈਨਲ ਐਡਵੋਕੇਟ ਮਿਸ ਰੇਨੂੰ, ਵਿਸ਼ਾਲ ਮਨੋਚਾ, ਦੇਸ਼ ਗੌਤਮ, ਮਿਸ ਰੀਤੂ ਸ਼ਰਮਾ, ਮਿਸ ਪ੍ਰਿਆ ਚੋਪੜਾ, ਮਿਸ ਅਮਨਪ੍ਰੀਤ ਕੌਰ, ਰੋਹਿਤ ਸ਼ਰਮਾ, ਵਿਕਾਸ ਸ਼ਰਮਾ, ਮਲਕੀਅਤ ਸਿੰਘ ਸੀਕਰੀ, ਅਤਿਨ ਚੋਪੜਾ, ਪੀ.ਐਲ.ਵੀ. ਪਵਨ ਕੁਮਾਰ, ਨੇਤਰ ਕੁਮਾਰ, ਸੁਨੀਲ ਕੁਮਾਰ ਅਤੇ ਮਿਸ ਕੁਲਵਿੰਦਰ ਕੌਰ ਮੌਜੂਦ ਸਨ।

LEAVE A REPLY

Please enter your comment!
Please enter your name here