ਪੰਚ ਨਵਿਤਾ ਨੇ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਸਬੰਧੀ ਚੁਕਾਈ ਸਹੁੰ

ਮਾਹਿਲਪੁਰ (ਦ ਸਟੈਲਰ ਨਿਊਜ਼)। ਆਂਗਣਵਾੜੀ ਸੈਂਟਰ ਪਿੰਡ ਟੂਟੋਮਜਾਰਾ ਵਿਖੇ ਪੰਚ ਨਵਿਤਾ ਕਮਾਰੀ ਪਤਨੀ ਬਲਵਿੰਦਰ ਸਿੰਘ ਬਿੰਦੂ ਨੇ ਆਂਗਣਵਾੜੀ ਵਰਕਰ ਸਮੇਤ ਔਰਤਾਂ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਸਹੁੰ ਚੁਕਾਈ ਗਈ।

Advertisements

ਇਸ ਮੌਕੇ ਪੰਚ ਨਵਿਤਾ ਕੁਮਾਰੀ ਨੇ ਕਿਹਾ ਕਿ ਲੋਕ ਤੰਤਰ ਦੀਆਂ ਨੀਹਾਂ ਨੂੰ ਮਜਬੂਤ ਕਰਨ ਲਈ ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਅਜਾਦੀ ਤੋਂ ਬਾਅਦ ਮਿਲੇ ਵੋਟ ਦੇ ਅਧਿਕਾਰ ਦੀ ਪੂਰੀ ਪੂਰੀ ਵਰਤੋਂ ਕਰਦੇ ਹੋਏ ਭਾਰਤ ਦੇ ਲੋਕਤੰਤਰ ਨੂੰ ਮਜਬੂਤ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸਾਨੂੰ ਬਿਨਾਂ ਕਿਸੇ ਡਰ ਭੈਅ, ਲਾਲਚ ਤੋਂ ਬਿਨਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਉਸ਼ਾ ਰਾਣੀ ਆਂਗਣਵਾੜੀ ਵਰਕਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਗੋਗਾਂ, ਪਰਮਜੀਤ, ਜਸਵਿੰਦਰ ਕੌਰ ਸਮੇਤ ਪਿੰਡ ਦੀਆਂ ਔਰਤਾਂ, ਲੜਕੀਆਂ ਹਾਜਰ ਸਨ। 

LEAVE A REPLY

Please enter your comment!
Please enter your name here