100 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਕੈਂਪ ਵਿੱਚ 40 ਲੋਕਾਂ ਨੇ ਕੀਤਾ ਖੂਨਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਦੇਸ਼ ਨੂੰ ਅਜਾਦ ਕਰਾਉਣ ਲਈ ਹਜਾਰਾਂ ਦੇਸ਼ ਵਾਸੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 1919 ਵਿੱਚ ਵਿਸਾਖੀ ਦੇ ਮੋਕੇ ਤੇ ਜਲਿਆਂਵਾਲੇ ਬਾਗ ਵਿੱਚ ਸਂੈਕੜੇ ਲੋਕਾਂ ਨੇ ਸ਼ਹੀਦੀਆ ਦਿੱਤੀਆਂ। ਜਲਿਆਂਵਾਲਾ ਬਾਗ ਦੇ 100 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਸਰਕਾਰੀ ਪੌਲੀਟੇਕਨਿਕ ਕਾਲਜ ਵਿਖੇ ਸਿਵਲ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।

Advertisements

ਜਿਸ ਦਾ ਉਦਘਾਟਨ ਮੇਜਰ ਅਮਿਤ ਸਰੀਨ ਐਸ.ਡੀ.ਐਮ ਹੁਸ਼ਿਆਰਪੁਰ ਨੇ ਕੀਤਾ। ਉਹਨਾਂ ਨੇ ਖੂਨਦਾਨੀਆਂ ਨੂੰ ਇਸ ਮਹਾਨ ਸੇਵਾ ਲਈ ਮੁਬਾਰਕਬਾਦ ਦਿੱਤੀ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਰਚਨਾ ਕੌਰ ਨੇ ਕਿਹਾ ਕੇ ਨੋਜਵਾਨ ਵਰਗ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਹੈ ਅਤੇ ਸਾਡੇ ਵਿਦਿਆਰਥੀ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ ਵਿੱਚ ਵੱਧ-ਚੜ ਕੇ ਹਿੱਸਾ ਲੈਂਦੇ ਆ ਰਹੇ ਹਨ। ਇਸ ਮੌਕੇ ਤੇ ਪ੍ਰੋ. ਬਹਾਦਰ ਸਿੰਘ ਸੁਨੇਤ ਵੱਲੋ 58ਵੀਂ ਵਾਰ ਖੂਨਦਾਨ ਕੀਤਾ।

ਇਹਨਾਂ ਦੇ ਨਾਲ ਚੰਦਰ ਪ੍ਰਕਾਸ਼, ਪ੍ਰੋ. ਮੇਜਰ ਸਿੰਘ, ਅਵਤਾਰ ਚੰਦ, ਆਰਤੀ ਸਮੇਤ 40 ਵਿਅੱਕਤੀਆਂ ਨੇ ਖੂਨਦਾਨ ਕਰਕੇ ਦੇਸ਼ ਲਈ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭਂੇਟ ਕੀਤੀ। ਇਸ ਮੌਕੇ ਤੇ ਸਿਵਲ ਹਸਪਤਾਲ ਬਲੱਡ ਬੈਂਕ ਦੇ ਡਾ.ਅਮਰਜੀਤ ਲਾਲ, ਇਸ ਕਾਲਜ ਦੇ ਐਸ.ਐਸ.ਏ. ਕਲੱਬ ਦੇ ਮੈਂਬਰ ਪ੍ਰੋ: ਪੰਕਜ ਚਾਵਲਾ, ਪ੍ਰੋ: ਜਸਵੰਤ ਕੌਰ ਅਤੇ ਕਿਸ਼ਨ ਪਾਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here