ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ 12ਵੀਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਆਈ ਲੀਗ ਦੁਆਰਾ ਸੰਚਾਲਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਇਹ ਸਿੱਧ ਕਰ ਦਿੱਤਾ ਕਿ ਸਹੀ ਮਾਰਗਦਰਸ਼ਨ ਤੇ ਲਗਨ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਕੈਂਬਰਿਜ ਇੱਟਰਨੈਸ਼ਨਲ ਸਕੂਲ ਦਸੂਹਾ ਨੇ ਰਾਜ ਹੀ ਨਹੀਂ ਬਲਕਿ ਭਾਰਤ ਅਤੇ ਅੱਤਰਰਾਸ਼ਟਰੀ ਪੱਧਰ ‘ਤੇ ਵੀ ਆਪਣੀ ਹਾਜਰੀ ਦਾ ਅਹਿਸਾਸ ਕਰਵਾ ਦਿੱਤਾ ਹੈ। ਕੈਂਬਰਿਜ ਇੱਟਰਨੈਸ਼ਨਲ ਸਕੂਲ ਦੇ 12ਵੀਂ ਦੇ ਨਤੀਜਿਆਂ ਵਿੱਚ 18 ਵਿਦਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਕੈਂਬਰਿਜ ਇੱਟਰਨੈਸ਼ਨਲ ਸਕੂਲ ਦਸੂਹਾ ਦੇ 12ਵੀਂ ਦੀ ਪ੍ਰੀਖਿਆ ਦਾ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਅਧਿਆਪਕਾਂ ਨੂੰ ਖ਼ੁਸ਼ ਹੋਣ ਦਾ ਮੋਕਾ ਦਿੱਤਾ ਹੈ।

Advertisements

ਕਾਮਰਸ ਵਿਸ਼ੇ ਵਿੱਚ ਜਸਲੀਨ ਸੈਣੀ ਨੇ 96.8 ਮੈਡੀਕਲ ਵਿਸ਼ੇ ਵਿੱਚ ਜਸਪਾਲ ਸਿੰਘ ਨੇ 92.6 ਅਤੇ ਨਾਨ-ਮੈਡੀਕਲ ਵਿਸ਼ੇ ਵਿੱਚ ਲਵਲੀਨ ਸੈਣੀ ਨੇ 94.2, ਅੰਕ ਪ੍ਰਾਪਤ ਕਰਕੇ ਸਕੂਲ਼ ਨੂੰੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ । ਕਾਮਰਸ ਵਿਸ਼ੇ ਵਿੱਚ ਐਸਥਰ ਨੇ 95, ਨਹਾਰਿਕਾ ਅਤੇ ਤਾਨਿਸ਼ ਅਰੋੜਾ ਨੇ 94.8, ਜੈਸਮੀਨ ਕੌਰ ਨੇ 94.2, ਅਵਨੀਤ ਕੌਰ ਚੀਮਾ ਨੇ 93.4, ਜਸਕੀਰਤ ਨੇ 92, ਨਮਨੀਤ ਕੌਰ ਨੇ 91.8, ਪਰੀਕਸ਼ਿਤ ਨੇ 91.2, ਅੰਮ੍ਰਿਤਪਾਲ  ਕੌਰ ਨੇ 89.8, ਸੁਮੇਲਪ੍ਰੀਤ ਕੌਰ ਨੇ 89.6  ਹਰਪ੍ਰੀਤ ਕੌਰ ਨੇ 88.8 ,ਗੁਰਲੀਨ ਕੌਰ, ਗੁਰਵਿੰਦਰ ਸਿੰਘ ਅਤੇ ਮੁਸਕਾਨ ਕਤਨਾ ਨੇ 88.4 ਅਤੇ ਮੈਡੀਕਲ ਵਿਸ਼ੇ ਵਿੱਚ ਹਮਿਤਾਪ੍ਰੀਤ ਨੇ 92, ਹਰਮਨਦੀਪ ਕੌਰ ਨੇ 89.6 ਅੰਮ੍ਰਿਤਪਾਲ ਸਿੰਘ ਅਤੇ ਮਿਤਾਂਸ਼ੀ ਅਗਰਵਾਲ  ਨੇ 88.4, ਸ਼ਰੂਤੀ ਨੇ 88.2 ਅਤੇ ਸਿਮਰਨ ਚੌਧਰੀ ਨੇ 88 ਅੰੰਕ ਪ੍ਰਾਪਤ ਕੀਤੇ। ਨਾਨ-ਮੈਡੀਕਲ ਵਿੱਚ ਆਤਮਜੀਵਨਜੋਤ ਨੇ 92.6, ਸੁਰਪ੍ਰੀਤ ਕੌਰ ਨੇ 93.2, ਮਨਜੋਤ ਕੌਰ ਨੇ 92.8, ਸੀਆ ਠਾਕੁਰ ਨੇ 91.6,  ਮਨਜੋਤਵੀਰ ਸਿੰਘ ਨੇ 91.2, ਨਵਪ੍ਰੀਤ ਸੈਣੀ ਨੇ 90.6 ਅਤੇ ਅੰਮ੍ਰਿਤਪਾਲ ਸਿੰਘ ਨੇ 88.8 ਅਤੇ ਗਰਵਿਤ ਅਰੋੜਾ ਨੇ 88.4 ਅੰਕ ਪ੍ਰਾਪਤ ਕੀਤੇ।

ਸਕੂਲ ਦੇ 18 ਵਿਦਆਰਥੀਆਂ ਨੇ 90 ਤੋਂ ਵੱਧ ਅੰਕ , 31 ਵਿਦਆਰਥੀਆਂ ਨੇ 80 ਤੋਂ ਵੱਧ ਅੰਕ ਅਤੇ 121 ਵਿਦਆਰਥੀਆਂ ਨੇ 70 ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਅਲੱਗ-ਅਲੱਗ ਵਿਸ਼ਆਂ ਵਿੱਚ ਵੀ ਵਿਦਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ : ਅੰਗਰੇਜ਼ੀ ਵਿੱਚ ਪੁਲਕਿਤ ਅਤੇ ਨਹਾਰਿਕਾ ਨੇ 97 ਅੰਕ, ਅਕਾਊਂਟੈਂਸੀ  ਵਿੱਚ ਜਸਲੀਨ ਸੈਣੀ ਨੇ 97 ਅੰਕ, ਬਿਜਨਸ ਸਟੱਡੀ  ਵਿੱਚ ਜਸਲੀਨ ਸੈਣੀ ਨੇ 99 ਅੰਕ, ਇਕਨਾਮਿਕਸ ਵਿੱਚ ਜਸਲੀਨ ਸੈਣੀ ਅਤੇ ਤਾਨਿਸ਼ ਅਰੋੜਾ ਨੇ 99 ਅੰਕ , ਫਿਜਕਸ ਵਿੱਚ ਸੁਰਪ੍ਰੀਤ ਕੌਰ ਅਤੇ ਨਵਪ੍ਰੀਤ ਸੈਣੀ ਨੇ 95 ਅੰਕ, ਕੈਮਿਸਟਰੀ ਵਿੱਚ ਹਮਿਤਾਪ੍ਰੀਤ ਕੌਰ, ਸੀਆ ਠਾਕੁਰ ਅਤੇ ਆਤਮਜੀਵਨਜੋਤ ਨੇ 95 ਅੰਕ, ਗਣਿਤ ਵਿੱਚ ਲਵਲੀਨ ਸੈਣੀ, ਆਤਮਜੀਵਨਜੋਤ, ਸੁਰਪ੍ਰੀਤ ਕੌਰ ਅਤੇ ਮਨਜੋਤਵੀਰ ਸਿੰਘ ਨੇ 95 ਅੰਕ, ਬਾਇਓਲੋਜ਼ੀ ਵਿੱਚ ਜਸਪਾਲ ਸਿੰਘ ਨੇ 98 ,ਫਿਜ਼ੀਕਲ ਐਜ਼ੂਕੇਸ਼ਨ ਵਿੱਚ ਗੁਰਲੀਨ ਕੌਰ ਅਤੇ ਜਸਲੀਨ ਸੈਣੀ ਨੇ 99 ਅੰਕ ,ਆਈ ਪੀ ਵਿੱਚ ਐਸਥਰ, ਅਵਨੀਤ ਕੌਰ ਚੀਮਾ, ਲਵਲੀਨ ਸੈਣੀ, ਸੁਰਪ੍ਰੀਤ ਕੌਰ ਅਤੇ ਸੀਆ ਠਾਕੁਰ ਨੇ 100 ਅੰਕ , ਪ੍ਰਾਪਤ ਕਰਕੇ ਵਿਸ਼ੇ ਵਿੱਚ ਟਾਪ ਕੀਤਾ। ਸੀ. ਬੀ. ਐੱਸ. ਈ  12ਵੀਂ ਦੀ ਪ੍ਰੀਖਿਆ ਨਤੀਜੇ ਘੋਸ਼ਿਤ ਹੁੱਦੇ ਹੀ ਸਾਰਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੌੜ ਗਈ ਵਿਦਆਰਥੀਆਂ ਤੇ ਅਧਿਆਪਕਾਂ ਦੀ ਸਾਲ ਭਰ ਦੀ ਅਣਥੱਕ ਮਿਹਨਤ ਰੱਗ ਲਿਆਈ। ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਵਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।

ਅਧਿਆਪਕਾਂ ਦੁਆਰਾ ਲਗਾਈ ਗਈ ਮੈਰਾਥਨ ਅਤੇ ਓਵਰ ਨਾਈਟ ਕੈਂਪ ਦੇ ਕਾਰਨ ਉਹਨਾਂ ਨੂੰ ਆਪਣੇ ਵਿਸ਼ੇ ਸੰਬੰਧੀ ਸਮੱਸਿਆਵਾਂ ਦਾ ਅਭਿਆਸ ਅਤੇ ਉਹਨਾਂ ਨੂੰ ਹੱਲ ਕਰਨ ਦਾ ਸੁਨਹਿਰਾ ਮੌਕਾ ਮਿਲਆ। ਵਿਦਆਰਥੀਆਂ ਦੇ ਮਾਪਿਆਂ ਨੇ ਵੀ ਬੜੀ ਖੁਸ਼ੀ ਨਾਲ ਸਾਰੇ ਅਧਿਆਪਕਾਂ ਤੇ ਸਕੂਲ ਦੇ ਪ੍ਰਿੰਸੀਪਲ ਅਨਿਤ ਅਰੋੜਾ ਦਾ ਵੀ ਧੱਨਵਾਦ ਕੀਤਾ ਕਿ ਉਹਨਾਂ ਦੀ ਮਿਹਨਤ ਤੇ ਲਗਨ ਨਾਲ ਅੱਜ ਸਾਡੇ ਵਿਦਆਰਥੀ ਚੱਗੇ ਨੱਬਰ ਲੈ ਕੇ ਪਾਸ ਹੋਏ ਹਨ। ਸਕੂਲ ਦੇ ਪ੍ਰਿੰਸੀਪਲ ਅਨਿਤ ਅਰੋੜਾ ਨੇ ਇਸ ਉਪਬੱਧੀ ‘ਤੇ ਵਿਦਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਦਿਆਂ ਧੱਨਵਾਦ ਕੀਤਾ। ਉਹਨਾਂ ਭਵਿੱਖ ਵਿਚ ਵੀ ਇਸੇ ਤਰਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਦੱਸਿਆ ਕਿ ਸਕੂਲ ਵਿੱਚ ਵਿਦਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਜਿਆਦਾ ਨਿਖਾਰਨ ਅਤੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਤੀਯੋਗਤਾਵਾਂ ਵੀ ਕਰਵਾਉਂਦੇ ਰਹਿੰਦੇ ਹਾਂ। ਇਸ ਮੌਕੇ ਵਾਸਲ ਐਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਕੇ. ਕੇ. ਵਾਸਲ, ਸਕੂਲ ਦੇ ਚੇਅਰਮੈਨ ਸੰਜੀਵ ਬਾਂਸਲ, ਡਾਇਰੈਕਟਰ ਈਨਾ ਵਾਸਲ ਅਤੇ ਸੀ. ਈ . ਓ. ਰਾਘਵ ਵਾਸਲ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਵਿਦਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਦੇ ਹੋਏ ਕਿਹਾ ਕਿ ਸਕੂਲ ਆਪਣੀ ਲਗਾਤਾਰ ਵਧੀਆ ਸੋਚ ਤੇ ਸੱਗਠਿਤ ਸਮੂਹਿਕ ਕੱਮ ਨਾਲ ਵਿਕਾਸ ਵੱਲ ਲਗਾਤਾਰ ਕੋਸ਼ਿਸ਼ ਕਰਦਾ ਰਹਿੱਦਾ ਹੈ ਤੇ ਇਸੇ ਮਿਹਨਤ ਅਤੇ ਲਗਨ ਦੇ ਸਿੱਟੇ ਵਜੋਂ ਹੀ ਉਹਨਾਂ ਇਹ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਕੈਂਬਰਿਜ ਇੱਟਰਨੈਸ਼ਨਲ ਸਕੂਲ ਦਸੂਹਾ ਸਮੇਂ ਸਮੇਂ ‘ਤੇ ਅਜਿਹੀਆਂ ਉਪਲਵੱਧੀਆਂ ਹਾਸਿਲ ਕਰਦਾ ਰਹੇਗਾ ਤਾਂ ਜੋ ਉਹਨਾਂ ਦਾ ਸਕੂਲ ਹਮੇਸ਼ਾ ਬੁਲੱਦੀਆਂ ਨੂੰ ਛੂਹ ਸਕੇ ਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕੇ।

LEAVE A REPLY

Please enter your comment!
Please enter your name here