ਮਈ ਮਹੀਨਾ ਵਿਸ਼ੇਸ਼ ਤੰਬਾਕੂ ਵਿਰੋਧੀ ਜਾਗਰੂਕਤਾ ਮਹੀਨਾ ਘੋਸ਼ਿਤ: ਸਿਹਤ ਵਿਭਾਗ ਪੰਜਾਬ

tambacoo mukt month

ਹੁਸ਼ਿਆਰਪੁ(ਦ ਸਟੈਲਰ ਨਿਊਜ਼),ਰਿਪੋਰਟ:ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਪੰਜਾਬ ਵੱਲੋ ਮਈ ਮਹੀਨੇ ਨੂੰ ਵਿਸ਼ੇਸ਼ ਤੰਬਾਕੂ ਵਿਰੋਧੀ ਜਾਗਰੂਕਤਾ ਮਹੀਨਾ ਘੋਸ਼ਿਤ ਕੀਤਾ ਗਿਆ ਹੈ, ਜਿਸ ਪ੍ਰੋਗਰਾਮ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂੰ ਸੂਦ ਵੱਲੋ ਹਦਾਇਤਾ ਅਨੁਸਾਰ ਤੰਬਾਕੂ ਵਿਰੋਧੀ ਸੈਲ ਵੱਲੋ ਸ਼ੰਦਰ ਨਗਰ ਵਿਚ ਤੰਬਾਕੂ ਜਾਗਰਕਤਾ ਸੈਮੀਨਾਰ ਕਰਵਾਇਆ ਗਿਆ। ਜਿਲਾ ਨੋਡਲ ਅਫਸਰ ਤੰਬਾਕੂ ਕੰਟਰੋਲ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਰੋਜੀ ਰੋਟੀ ਕਮਾਉਣ ਪੰਜਾਬ ਆਏ ਪਰਵਾਸੀ ਮਜਦੂਰਾਂ ਦੇ ਮੁਹੱਲਿਆਂ ਅਤੇ ਝੁੱਗੀ ਝੋਪੜੀ ਇਲਾਕਿਆ ਵਿੱਚ ਤੰਬਾਕੂ ਉਦਪਾਦਿਕਾ ਦੀ ਵਰਤੋ ਅਤੇ ਬੇਨਿਯਮੀ ਵਿਕਰੀ ਬਹੁਤ ਜਿਆਦਾ ਹੈ।

Advertisements

ਇਹਨਾਂ ਇਲਾਕਿਆਂ ਵਿੱਚ ਲਗਭਗ 70 ਪ੍ਰਤੀਸ਼ਤ ਆਬਾਦੀ ਜਿਨਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ, ਤੰਬਾਕੂ ਪਦਾਰਥਾਂ ਦੀ ਵਰਤੋ ਕਰਕੇ ਹਨ । ਔਰਤਾਂ ਵਿੱਚ ਸਿਗਰਟ ਬੀੜੀ ਦੀ ਵਰਤੋ ਅਤੇ ਚਬਾਉਣ ਵਾਲੇ ਤੰਬਾਕੂ ਦੀ ਭਿਆਨਿਕ ਆਦਤ ਹੈ, ਜੋ 90 ਪ੍ਰਤੀਸ਼ਤ ਮੂੰਹ ਦੇ ਕੈਂਸਰ ਦਾ ਕਾਰਨ ਚਬਾਉਣ ਵਾਲੇ ਤੰਬਾਕੂ ਅਤੇ ਬੀੜੀਆਂ ਦੇ ਕਾਰਨ ਹੁੰਦਾ ਹੈ। ਇਸ ਕਰਕੇ ਵਿਭਾਗ ਦੀਆ ਹਦਾਇਤਾ ਮੁਤਾਬਿਕ  ਝੁਗੀ ਝੋਂਪੜੀ ਇਲਾਕਿਆਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ । ਮੁੜ ਵਸੇਵਾਂ ਕੇਦਰ ਦੇ ਕੌਂਸਲਰ ਨਿਸ਼ਾ ਰਾਣੀ ਨੇ ਤੰਬਾਕੂ ਛਡਾਉ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਤੰਬਾਕੂ ਛੱਡਣ ਦੇ ਚਾਹਵਾਨ ਵਿਆਕਤੀਆਂ ਲਈ ਬਣਾਏ ਕੇਂਦਰ ਬਾਰੇ ਜਾਣਕਾਰੀ ਦਿੱਤੀ।

ਜਿਲਾ ਐਪੀਡੀਮੋਲੋਜਿਸਟ ਡਾ. ਸ਼ਲੇਸ ਕੁਮਾਰ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ ਲੂ ਤੋ ਬਚਾਉ ਲਈ ਦੁਪਹਿਰ ਸਮੇਂ ਘਰ ਤੋ ਬਾਹਰ ਨਿਕਲਣ ਤੋ ਪਰਹੇਜ ਕੀਤਾ ਜਾਵੇ ਅਤੇ ਜਿਆਦਾ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ । ਬਜਾਰੀ ਤਲੀਆਂ ਹੋਈਆਂ ਵਸਤੂਆਂ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ । ਉਹਨਾਂ ਮਲੇਰੀਆ ਤੇ ਡੇਂਗੂ ਬਾਰੇ ਵੀ ਹਾਜਰੀਨ ਨੂੰ ਜਾਣਕਾਰੀ ਦਿੱਤੀ । ਸਮਾਜ ਸੇਵਕ ਗੰਗਾਂ ਪ੍ਰਸ਼ਾਦ ਸਾਬਕਾ ਕੋਸਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਅਤੇ ਨਸ਼ੇ ਵਿੱਚ ਗਰੀਬ ਬਸਤੀਆਂ ਵਾਲੇ ਇਲਾਕਿਆਂ ਵਿੱਚ ਖਤਮ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here