ਸਿਹਤ ਵਿਭਾਗ ਨੇ ਕਡਿਆਣਾ ਸਕੂਲ ਵਿਖੇ ਡੇਂਗੂ ਦਿਵਸ ਤੇ ਕੱਢੀ ਜਾਗਰੂਕਤਾ ਰੈਲੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।“ਪਾਣੀ ਖੜਾ ਹੋਵੇਗਾਂ ਜਿੱਥੇ, ਡੇਂਗੂ ਮੱਛਰਾ ਹੋਵੇਗਾ ਉੱਥੇ” ਵਿਸ਼ੇ ਸਬੰਧੀ ਕੌਮੀ ਡੇਂਗੂ ਦਿਵਸ ਮੌਕੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਸਰਕਾਰੀ ਮਿਡਲ ਸਕੂਲ ਕਡਿਆਣਾ ਵਿਖੇ ਕੀਤਾ ਗਿਆ। ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਜੀ ਦੇ ਨਿਰਦੇਸ਼ਾ ਅਨੁਸਾਰ ਸਕੂਲ ਸਟਾਫ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਰੈਲੀ ਦੀ ਆਯੋਜਿਤ ਕੀਤੀ ਗਈ। ਇਸ ਜਾਗਰੂਕਤ ਕੈਂਪ ਅਤੇ ਰੈਲੀ ਵਿੱਚ ਸਿਹਤ ਵਿਭਾਗ ਚੱਕੋਵਾਲ ਦੀ ਟੀਮ ਵਿੱਚ ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਸ੍ਰੀ ਮਨਜੀਤ ਸਿੰਘ, ਐਲ.ਐਚ.ਵੀ. ਕ੍ਰਿਸ਼ਨਾ ਦੇਵੀ, ਏ.ਐਨ.ਐਮ. ਉਸ਼ਾ ਰਾਣੀ, ਮੈਲ-ਵਰਕਰ ਦਿਲਬਾਗ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਸ਼ਾਮਿਲ ਹੋਏ।
ਜਾਗਰੂਕਤ ਕੈਂਪ ਨੂੰ ਸੰਬੋਧਨ ਕਰਦਿਆਂ ਹੈਲਥ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਮੱਛਰਾ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇ ਕਿ ਡੇਂਗੂ, ਮਲੇਰੀਆਂ, ਅਤੇ ਚਿਕਨਗੂਨੀਆਂ ਆਦਿ ਸ਼ਾਮਿਲ ਹਨ। ਮੱਛਰਾ ਤੋਂ ਬਚਾਅ ਲਈ ਜਰੂਰੀ ਹੈ ਕਿ ਮੱਛਰਾ ਦੇ ਪੈਦਾ ਹੋਣ ਨੂੰ ਰੋਕਿਆ ਜਾਵੇ ਅਤੇ ਇਸ ਕੱਟਣ ਤੋਂ ਬਚਾਅ ਕੀਤਾ ਜਾਵੇ।

Advertisements

ਇਸ ਲਈ ਜਰੂਰੀ ਹੈ ਕਿ ਮੱਛਰ ਪੈਦਾ ਕਰਨ ਵਾਲੇ ਹਾਲਤ ਖਤਮ ਕੀਤੇ ਜਾਣ। ਲੋਕ ਇਸ ਦੇ ਫੈਲਣ ਦੇ ਕਾਰਣਾ ਇਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਇਸ ਦੇ ਲੱਛਣਾਂ ਬਾਰੇ ਪੂਰੀ ਤਰਾਂ ਜਾਗਰੂਕ ਹੋਣ। ਉਹਨਾਂ ਦੱਸਿਆ ਕਿ ਡੇਂਗੂ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਮਾਦਾ ਏਡੀਜ਼ ਅਜਿਪਟੀ  ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਸ਼ਾਮ ਵੇਲੇ , ਤੜਕੇ  ਵੇਲੇ ਅਤੇ ਰਾਤਾ ਨੂੰ ਕੱਟਦਾ ਹੈ। ਮੱਛਰ ਸਾਫ ਅਤੇ ਖਰੇ ਪਾਣੀ ਦੇ ਸੋਮਿਆ ਵਿੱਚ ਪੈਦਾ ਹੁੰਦਾ ਹੈ। ਜਿਵੇਂ ਕਿ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਟ੍ਰੇਆਂ, ਬਾਹਰ ਪਏ ਟਾਇਰਾਂ ਅਤੇ ਟੁੱਟੇ ਬਰਤਨਾਂ ਆਦਿ ਵਿੱਚ ਪਾਣੀ ਖੜਾਂ ਰਹੇ। ਇਸ ਲਈ ਜਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ। ਇਸ ਦੇ ਲਈ ਹਫਤੇ ਵਿੱਚ ਦੋ ਵਾਰ ਆਪਣੇ ਕੂਲਰਾਂ, ਗਮਲਿਆਂ, ਪੰਛੀਆਂ ਵਾਸਤੇ ਰੱਖੇ ਪਾਣੀ ਵਾਲੇ ਬਰਤਨਾਂ ਅਤੇ ਫਰਿੱਜ ਦੀ ਟ੍ਰੇਆਂ ਨੂੰ ਜਰੂਰ ਸਾਫ ਕੀਤਾ ਜਾਵੇ। ਵਿਹੜੇ ਵਿੱਚ ਅਤੇ ਛੱਤਾਂ ਉੱਪਰ ਪੁਰਾਣੇ ਟਾਇਰ ਅਤੇ ਟੁੱਟੇ ਬਰਤਨਾਂ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।

ਬੀ.ਈ.ਈ. ਰਮਨਦੀਪ ਕੌਰ ਨੇ ਦੱਸਿਆ ਕਿ ਮੱਛਰਾ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕੱਪੜੇ ਪਹਿਨੋ ਸ਼ਰੀਰ ਪੂਰੀ ਤਰਾਂ ਢੱਕਿਆ ਰਹੇ। ਘਰ ਅਤੇ ਦਫਤਰਾਂ ਵਿੱਚ ਮੱਛਰ ਭਜਾਓ ਕਰੀਮਾਂ ਤੇਲ ਆਦਿ ਦੀ ਵਰਤੋਂ ਕਰੋ। ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ ਡੇਂਗੂ ਦੇ ਲੱਛਣ ਬਾਰੇ ਜਿਕਰ ਕਰਦਿਆਂ ਉਹਨਾਂ ਦੱਸਿਆ ਕੇ ਜੇਕਰ ਕਿਸੇ ਨੂੰ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ਼ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੋਵੇ, ਅੱਖ ਦੇ ਪਿੱਛਲੇ ਹਿੱਸੇ ਵਿੱਚ ਦਰਦ ਹੋਵੇ, ਜੀਅ ਕੱਚਾ ਹੋਵੇ ਅਤੇ ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣ ਅਤੇ ਚਮੜੀ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮੂਹ ਅਤੇ ਮਸੂੜਿਆਂ ਵਿੱਚੋਂ ਖੂਨ ਵਗੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਖੂਨ ਦੀ ਜਾਂਚ ਕਰਵਾਉ ਅਤੇ ਡਾਕਟਰ ਦੀ ਸਲਾਹ ਲਵੋਂ, ਆਪਣੇ-ਆਪ ਕੋਈ ਦਵਾਈ ਨਾ ਲਓ। ਬੁਖਾਰ ਵਿੱਚ ਪੈਰਾਸੀਟਮੌਲ ਦੀ ਹੀ ਵਰਤੋਂ ਕਰੋ। ਬੁਖਾਰ ਵਿੱਚ ਐਸਪੀਰਿਨ ਜਾ ਬਰੂਫਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹਿਦੀ। ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਜ਼ਿਲਾ ਹਸਪਤਾਲ ਵਿੱਚ ਮੁਫਤ ਕੀਤਾ ਜਾਦਾ ਹੈ।

LEAVE A REPLY

Please enter your comment!
Please enter your name here