ਅੱਡਾ ਚੱਬੇਵਾਲ ਵਿਖੇ ਲੋਕਾਂ ਨੇ ਕੀਤਾ ਅਨੀਤਾ ਸੋਮ ਪ੍ਰਕਾਸ਼ ਦਾ ਸਵਾਗਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਸਮੂਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਅਨੀਤਾ ਸੋਮ ਪ੍ਰਕਾਸ਼ ਪਤਨੀ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਸੋਮ ਪ੍ਰਕਾਸ਼ ਦਾ ਅੱਡਾ ਚੱਬੇਵਾਲ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਮੇਅਰ ਫਗਵਾੜਾ ਅਰੁਨ ਖੋਸਲਾ, ਦੇਵ ਸ਼ਰਮਾ, ਨਿਤਿਨ ਚੱਡਾ ਵੀ ਉਹਨਾਂ ਨਾਲ ਹਾਜਰ ਸਨ।

Advertisements

ਇਸ ਮੌਕੇ ਚੋਧਰੀ ਬਲਵਿੰਦਰ ਸਿੰਘ ਬਿੱਟੂ ਚੱਕ ਮੱਲਾਂ, ਚੰਚਲ ਵਰਮਾ, ਗੁਰਨੇਕ ਸਿੰਘ ਝੂਟੀ, ਤਜਿੰਦਰ ਕੌਰ, ਪਰਮਜੀਤ ਕੌਰ ਸਰਪੰਚ ਜਿਆਣ, ਜਸਵੀਰ ਕੌਰ ਮੁੱਖੋਮਜਾਰਾ, ਅੰਮ੍ਰਿਤ ਕੌਰ ਮਹਿਮਦੋਵਾਲ, ਘੁੰਮਣ ਜੱਟਪੁਰ, ਲਾਡੀ ਜੱਟਪੁਰੀ, ਰਾਣਾ ਜੰਡੋਲੀ, ਦਰਸ਼ਨ ਸਿੰਘ, ਪਰਵੀਨ ਕੁਮਾਰ, ਸਾਬੀ, ਤਾਰੀ ਝੰਜੋਵਾਲ ਸਮੇਤ ਦੁਕਾਨਦਾਰ ਤੇ ਇਲਾਕਾ ਵਾਸੀ ਹਾਜਰ ਸਨ। ਇਸ ਮੌਕੇ ਚੌਧਰੀ ਬਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੀ ਵਿਕਾਸ ਦੀ ਗਤੀ ਪਿਛਲੇ ਢਾਈ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਵੇਲੇ ਦੀ ਰੁਕੀ ਹੋਈ ਸੀ ਉਹ ਹੁਣ ਰਫਤਾਰ ਫੜੇਗੀ। ਉਹਨਾਂ ਕਿਹਾ ਕਿ ਇਲਾਕੇ ਦੇ ਜੋ ਵਿਕਾਸ ਕਾਰਜ ਰੁਕੇ ਪਏ ਹੋਏ ਹਨ ਉਹਨਾਂ ਬਾਰੇ ਵੀ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਵਲੋਂ ਵਿਸ਼ਵਾਸ਼ ਦੁਆਇਆ ਗਿਆ ਹੈ ਕਿ ਉਹ ਜਲਦ ਪੂਰੇ ਕੀਤੇ ਜਾਣਗੇ।

LEAVE A REPLY

Please enter your comment!
Please enter your name here