ਕੋਟਪਾ ਐਕਟ ਅਧੀਨ ਚੈਕਿੰਗ ਦੌਰਾਨ ਜਨਤਕ ਥਾਵਾਂ ਤੇ ਨਜਾਇਜ ਤੰਬਾਕੂ ਵੇਚਣ ਵਾਲਿਆਂ ਦੇ ਕੱਟੇ ਚਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਡਾ. ਮਮਤਾ। ਤੰਬਾਕੂ ਪਦਾਰਥਾਂ ਦਾ ਸੇਵਨ ਅਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧੇ ਨੂੰ ਕੰਟਰੋਲ ਕਰਨ ਅਤੇ ਇਸਦੇ ਸੇਵਨ ਨਾਲ ਹੋਣ ਵਾਲੇ ਸਿਹਤ ਸੰਬੰਧੀ ਸਮਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਬਣਾਏ ਗਏ ਕੋਟਪਾ ਐਕਟ ਅਧੀਨ ਬਲਾਕ ਚੱਕੋਵਾਲ ਦੀ ਟੀਮ ਵੱਲੋਂ ਚਲਾਨ ਕੱਟੇ ਗਏ। ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ ਨਰਦੇਸ਼ਾਂ ਅਤੇ ਡਾ. ਓ.ਪੀ.ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਮੁਤਾਬਿਕ ਬਲਾਕ ਚੱਕੋਵਾਲ ਅਧੀਨ ਪੈਂਦੇ ਪਿੰਡ ਅੱਜੋਵਾਲ, ਸੈਂਚਾ, ਆਦਮਵਾਲ, ਕਾਲਕੱਟ, ਚੱਕੋਵਾਲ ਅਤੇ ਸ਼ਾਮਚੌਰਾਸੀ ਵਿੱਚ ਪਿਛਲੇ ਹਫਤੇ ਦੌਰਾਨ ਵੱਖ-ਵੱਖ ਥਾਂਵਾ ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚਲਾਨ ਕੱਟੇ ਗਏ। ਕੋਟਪਾ ਐਕਟ ਤਹਿਤ ਬਣਾਈ ਚੈਕਿੰਗ ਟੀਮ ਵਿੱਚ ਹੈਲਥ ਇੰਸਪੈਕਟਰ ਮਨਜੀਤ ਸਿੰਘ, ਮਲਟੀ ਪਰਪਜ਼ ਹੈਲਥ ਮੇਲ ਵਰਕਰ ਦਿਲਬਾਗ ਸਿੰਘ, ਵਿਪਨ ਕੁਮਾਰ, ਬਲਵਿੰਦਰ ਸਿੰਘ ਅਤੇ ਹਰਭਜਨ ਸਿੰਘ ਸ਼ਾਮਿਲ ਸਨ।

Advertisements

ਟੀਮ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੈਲਥ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਜਨਤਕ ਥਾਵਾਂ ਤੇ 1 ਅਤੇ ਦੁਕਾਨਾਂ ਤੇ ਫਲੈਕਸ ਨਾ ਲਗਾਉਣ ਅਤੇ ਨਜਾਇਜ ਤੰਬਾਕੂ ਅਤੇ ਸਿਗਰਟ ਬੀੜੀ ਵੇਚਣ ਤੇ 26 ਚਲਾਨ ਕੱਟੇ ਗਏ। ਇਹਨਾਂ ਕੀਤੇ ਗਏ ਕੁੱਲ 27 ਚਲਾਨਾਂ ਤੋਂ 5200 ਰੁ: ਜੁਰਮਾਨੇ ਵੱਜੋਂ ਵਸੂਲ ਕੀਤੇ ਗਏ। ਇਸਦੇ ਨਾਲ ਹੀ ਉਹਨਾਂ ਨੂੰ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਨਾ ਕਰਨ ਬਾਰੇ ਅਤੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਤੰਬਾਕੂ ਐਕਟ ਤਹਿਤ ਚੈਕਿੰਗ ਤੋਂ ਇਲਾਵਾ ਫਰੂਟ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਗਲੇ ਸੜੇ ਫਲ ਸੁਟਵਾਏ ਗਏ। ਫਲ ਵਿਕਰੇਤਾਵਾਂ ਨੂੰ ਗਲੇ ਸੜੇ ਫਲ ਨਾ ਵੇਚਣ ਦੀ ਹਦਾਇਤ ਕੀਤੀ ਗਈ ਤਾਕਿ ਲੋਕਾਂ ਦੀ ਸਿਹਤ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਹੋਵੇ।

LEAVE A REPLY

Please enter your comment!
Please enter your name here