ਪੀਰ ਬਾਬਾ ਜੀਜੂ ਸ਼ਾਹ ਜੀ ਦਾ ਜੋੜਮੇਲਾ ਸ਼ੁਰੂ, ਵਿਧਾਇਕ ਡਾ. ਰਾਜ ਹੋਏ ਨਤਮਸਤਕ

ਮਾਹਿਲਪੁਰ (ਦ ਸਟੈਲਰ ਨਿਊਜ਼)। ਦਰਬਾਰ ਪੀਰ ਬਾਬਾ ਜੀਜੂ ਸ਼ਾਹ ਜੇਜੋਂ ਦੁਆਬਾ ਵਿਖੇ ਤਿੰਨ ਦਿਨਾਂ ਸਲਾਨਾ ਜੋੜ ਮੇਲਾ ਸਾਂਈ ਅਮਰੀਕ ਸ਼ਾਹ ਤੇ ਬੀਬੀ ਨਸੀਬ ਕੌਰ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਹਿਲੇ ਦਿਨ ਸੰਗਤ ਵਲੋਂ ਚਿਰਾਗ ਦੀ ਰਸਮ ਅਦਾ ਕੀਤੀ ਗਈ। ਮੇਲੇ ਵਿੱਚ ਕੱਵਾਲਾਂ ਤੇ ਨਕਲੀਆਂ ਵਲੋਂ ਆਪਣੇ ਫਨ ਦਾ ਮੁਜ਼ਹਰਾ ਕੀਤਾ ਗਿਆ।

Advertisements

ਮੇਲੇ ਦੇ ਪਹਿਲੇ ਦਿਨ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦਰਬਾਰ ਤੇ ਨਤਮਸਤਕ ਹੋਏ। ਉਹਨਾਂ ਨਾਲ ਮਹਿੰਦਰ ਸਿੰਘ ਮੱਲ ਚੇਅਰਮੈਨ ਵੀ ਹਾਜਰ ਸਨ। ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਹਾ ਕਿ ਇਸ ਤਰਾਂ ਦੇ ਮੇਲੇ ਆਪਸੀ ਪਿਆਰ ਦੀ ਭਾਵਨਾ ਪੈਦਾ ਕਰਦੇ ਹਨ ਜਦੋਂ ਆਪਸੀ ਪ੍ਰੇਮ ਹੋਵੇ ਤਾਂ ਦੇਸ਼ ਵੀ ਆਪਣੇ ਆਪ ਤਰੱਕੀ ਦੀ ਰਾਹ ਤੇ ਚੱਲ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਵਿਕਾਸ ਲਈ ਵੀ ਕੋਈ ਕਸਰ ਨਹੀ ਛੱਡੀ ਜਾਵੇਗੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਨੇ ਕਿਹਾ ਕਿ ਇਹ ਮੇਲੇ ਇਲਾਕੇ ਦੀ ਸ਼ਾਨ ਹਨ ਅਤੇ ਇਹ ਸਰਬ ਧਰਮ ਮੇਲਾ ਹੈ।

ਇਸ ਮੌਕੇ ਸਾਂਈ ਅਮਰੀਕ ਸ਼ਾਹ ਵਲੋਂ ਡਾ. ਰਾਜ ਕੁਮਾਰ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਛਪਾਲ ਸਿੰਘ ਪਾਲੀ ਸਾਬਕਾ ਸਰਪੰਚ ਬੱਦੇਵਾਲ, ਸੁਖਦੇਵ ਸਿੰਘ ਖੰਨੀ, ਬੀਬੀ ਸੁਮਿੱਤਰ ਕੌਰ, ਸੰਦੀਪ ਕੌਰ, ਗੁਲਸ਼ਨ, ਕੁਲਵਿੰਦਰ ਕੌਰ ਸਾਬਕਾ ਸਰਪੰਚ, ਬੀ.ਡੀ. ਸ਼ਰਮਾ, ਪੰਚ ਨਵਜੋਤ ਸਿੰਘ, ਪੰਚ ਗੀਤਾ ਰਾਣੀ, ਪੰਚ ਓਮ ਪ੍ਰਕਾਸ਼, ਕੀਮਤੀ ਲਾਲ ਜੈਨ, ਸ਼ੀਲਾ ਜੈਨ, ਪੰਡਿਤ ਜਸਪਾਲ, ਰੀਤੂ, ਉੂਸ਼ਾ, ਰਤਨ ਚੰਦ, ਕਾਕਾ ਅਨਹਦ ਸੰਧੂ, ਪਾਸ਼ੋ ਸਮੇਤ ਸੰਗਤਾ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਮੇਲੇ ਵਿੱਚ ਇਲਾਕੇ ਦੇ ਫੱਕਰ ਫਕੀਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ।

LEAVE A REPLY

Please enter your comment!
Please enter your name here