ਖਬਾਸਪੁਰ ਹੀਰਾਂ ਸਕੂਲ: ਮੈਸੂਰਲ ਹਾਈਜੀਨ ਬਾਰੇ ਜਾਣੂ ਕਰਵਾਉਣ ਲਈ ਲਗਾਇਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਸਕੂਲ ਹੈਲਥ ਅਫਸਰ ਅਤੇ ਸਕੂਲ ਹੈਲਥ ਟੀਮ ਵੱਲੋ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਖਬਾਸਪੁਰ ਪੁਰ ਹੀਰਾ ਵਿਖੇ ਜਾਗਰੂਕਤਾ ਸੈਮੀਨਾਰ ਕਰਕੇ ਲੜਕੀਆਂ ਨੂੰ ਇਸ ਮੈਸੂਰਲ ਹਾਈਜੀਨ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਜਾਗਰੂਕਤਾ ਸਮਗਰੀ ਵੀ ਵੰਡੀ ਗਈ। ਸੈਮੀਨਾਰ ਵਿੱਚ ਸੰਬੋਧਨ ਕਰਦੇ ਹੋਏ ਡਾ. ਗੁਨਦੀਪ ਕੋਰ ਜਿਲਾ ਸਕੂਲ ਹੈਲਥ ਅਫਸਰ ਨੇ ਦੱਸਿਆ ਕਿ ਇਹ ਦਿਵਸ ਮਨਾਉਣ ਦਾ ਮਕੱਸਦ ਮਾਸ ਧਰਮ ਦੋਰਾਨ ਸਾਫ ਸਫਾਈ ਰੱਖਣ, ਸਰੀਰੀਕ ਤੇ ਮਾਨਸਿਕ ਤੋਰ ਤੇ ਮਜਬੂਤ ਕਰਨ ਅਤੇ ਸ਼ਰਮਾਉਣ ਤੋ ਬਚਣ ਦਾ ਸੁਝਾਅ ਦਿੱਤਾ ।

Advertisements

ਸਹੀ ਮਾਸਿਕ ਇੰਤਜਾਮ ਤਾਂ ਵਧਣਾ ਹੋਵੇ ਸੁਖਦ ਵਿਸ਼ੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਤੱਕ 12 ਵੀ ਜਮਾਤ ਦੇ ਵਿਦਿਆਰਥਣਾ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਇਰਨ ਫੋਲਿਕ ਐਸਡ ਦੀਆ ਗੋਲੀਆਂ ਹਫਤੇ ਵਿੱਚ ਇਕ ਵਾਰ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਉਹਨਾਂ ਦਾ ਸਰੀਰਕ, ਮਾਨਸਿਕ ਵਿਕਾਸ ਹੁੰਦਾ ਹੈ । ਸੈਮੀਨਾਰ ਵਿੱਚ ਡਾ ਰੀਤੂ ਸਰੀਨ ਨੇ ਸਕੂਲੀ ਵਿਦਿਆਰਥਣਾ ਨੂੰ ਫਰੀ ਸੈਨਟਰੀ ਨੈਪਕਿਨ ਵੰਡੇ ਅਤੇ ਇਸ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ । ਇਸ ਮੋਕੇ ਡਾ. ਵਿਵੇਕ ਮੈਡੀਕਲ ਅਫਸਰ ਆਰ.ਬੀ.ਐਸ.ਕੇ., ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਪ੍ਰਿਸੀਪਲ ਰਮਨਜੀਤ ਕੋਰ ਅੰਜੂ ਬਾਲਾ, ਕਮਲਜੀਤ ਕੋਰ, ਪੂਨਮ ਤੇ ਹੋਰ ਹਾਜਰ ਹੋਏ। 

LEAVE A REPLY

Please enter your comment!
Please enter your name here