ਤੰਬਾਕੂ ਨੋਸ਼ੀ ਨਾਲ ਹਰ ਸਾਲ ਭਾਰਤ ਵਿੱਚ ਕਰੀਬ 12 ਲੱਖ ਲੋਕ ਹੁੰਦੇ ਨੇ ਮੌਤ ਦਾ ਸ਼ਿਕਾਰ: ਡਾ. ਗੋਜਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਵਿਸ਼ਵ ਤੰਬਾਕੂ ਦਿਵਸ ਦੇ ਮੋਕੇ ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਲਟੀਪਰਪਜ ਅਤੇ ਪ੍ਰਈਵੇਟ ਸਕੂਲਾ ਦੀ ਸਹਾਇਤਾ ਨਾਲ ਹਿਉਮਨ ਚੈਨ ਬਣਾ ਕੇ ਲੋਕਾਂ ਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਨੂੰ ਦਰਸਾਉਦੇ ਸਾਈਨ ਬੋਰਡ ਪੋਸਟਰ ਆਦਿ ਰਾਹੀ ਜਾਗਰੂਕ ਕੀਤਾ ਗਿਆ। ਇਸ ਮੋਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ ਨੇ ਦੱਸਿਆ ਕਿ ਤੰਬਾਕੂ ਬਹੁਤ ਬੁਰਾ ਨਸ਼ਾ ਹੈ , ਤੇ ਇਸ ਨੂੰ ਨਸ਼ਿਆ ਦਾ ਦੁਆਰ ਕਿਹਾ ਜਾਂਦਾ ਹੈ ।

Advertisements

ਹਰ ਸਾਲ ਤੰਬਾਕੂ ਨੋਸ਼ੀ ਨਾਲ ਭਾਰਤ ਵਿੱਚ 12 ਲੱਖ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਤੇ  ਰੋਜਨਾ 3300 ਲੋਕ ਤੰਬਾਕੂ ਨੋਸ਼ੀ ਨਾਲ ਪ੍ਰਭਾਵਿਤ ਬਿਮਾਰੀਆਂ ਕਰਕੇ ਮਰ ਜਾਦੇ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸ ਵਿੱਚ ਨਿਕੋਟੀਨ ਹੋਣ ਕਰਕੇ ਇਸ ਦੀ ਲਤ ਬੜੀ ਜਲਦੀ ਲੱਗਦੀ ਹੈ । ਤੰਬਾਕੂ ਨੋਸ਼ੀ ਨਾਲ ਸਾਡੇ ਸਰੀਰ ਵਿੱਚ ਕਈ ਤਰਾ ਦੇ ਕੈਂਸਰ, ਤਪਦਿਕ ਅਤੇ ਫੇਫੜਿਆ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ । ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੈਂਸਰ ਦੇ 100 ਮਰੀਜਾਂ ਵਿੱਚੋ 40 ਮਰੀਜ ਤੰਬਾਕੂ ਦੇ ਸੇਵਨ ਕਰਕੇ ਕੈਸਰ ਦੇ ਮਰੀਜ ਬਣ ਜਾਂਦੇ ਹਨ । ਉਹਨਾਂ ਦੱਸਿਆ ਕਿ ਤੰਬਾਕੂ ਦੀ ਆਦਤ ਛੱਡਣ ਲਈ ਸਰਕਾਰੀ ਹਸਪਤਾਲ ਵਿੱਚ ਸਰਕਾਰ ਵੱਲੋ ਤੰਬਾਕੂ ਛਡਾਓ ਸੈਲ ਬਣਾਏ ਗਏ ਹਨ ਜਿਸ ਅਧੀਨ ਇਸ ਆਦਤ ਨੂੰ ਛੱਡਣ ਵਾਲੇ ਮਰੀਜਾਂ ਦੀ ਕੋਸਿਲਿੰਗ ਕਰਕੇ ਮੁਫੱਤ ਦਵਾਈ ਵੀ ਦਿੱਤੀ ਜਾਦੀ ਹੈ।

ਡਾ. ਸੁਨੀਲ ਅਹੀਰ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਜਿਲੇ ਨੂੰ ਤੰਬਾਕੂ ਰਹਿਤ ਜਿਲਾ ਘੋਸ਼ਿਤ ਕੀਤਾ ਜਾ ਚੁਕਾ ਹੈ। ਪਬਲਿਕ ਥਾਵਾਂ ਜਿਵੇ ਬਸ ਸਟੈਡ, ਹਸਪਤਾਲ, ਕਾਲਜ, ਰੇਲਵੇ ਸਟੇਸ਼ਨ ਹੋਟਲ ਰੈਸਟੋਡੈਟ ਆਦਿ ਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨਾਂ ਕਨੂੰਨੀ ਅਪਰਾਧ ਹੈ  ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੇ ਤਾਂ ਉਸਦਾ ਚਲਾਨ ਕੀਤਾ ਜਾਵੇਗਾ। ਇਸੇ ਐਕਟ ਤਹਿਤ ਵਿਦਿਅਕ ਸੰਸਥਾਵਾਂ ਦੇ ਨਜਦੀਕ ਤੰਬਾਕੂ ਪਦਾਰਥਾਂ ਦੀ ਵਿਕਰੀ ਅਤੇ ਦੁਕਾਨਾਂ ਤੇ ਖੁਲੀਆਂ ਸਿਗਰੇਟਾ ਵੇਚਣ ਤੇ ਪਬੰਦੀ ਹੈ । ਇਸ ਮੋਕੇ ਡਾ. ਗੁਰਵਿੰਦਰ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਕੋਸਲਰ ਨੀਸ਼ਾ ਰਾਣੀ, ਸੰਦੀਪ ਕੁਮਾਰੀ, ਨਰਸਿੰਗ ਸਕੂਲ ਦੇ ਪ੍ਰਿਸੀਪਲ, ਪਰਮਜੀਤ ਕੋਰ, ਮਨਮੀਤ ਕੋਰ, ਮਾਸ ਮੀਡੀਆ ਵਿੰਗ ਤੋ ਗੁਵਿੰਦਰ ਸ਼ਾਨੇ ਤੇ ਹੋਰ ਪ੍ਰਈਵੇਟ ਸਕੂਲ ਦੇ ਸਿਖਿਅਕ  ਤੇ ਵਿਦਿਆਰਥੀ ਹਾਜਰ ਸਨ।  

LEAVE A REPLY

Please enter your comment!
Please enter your name here