ਕੇਂਦਰੀ ਜੇਲ ਵਿਖੇ ਲਗਾਈ ਕੈਂਪ ਕੋਰਟ, ਮੁਫਤ ਕਾਨੂੰਨੀ ਸੇਵਾਵਾਂ ਬਾਰੇ ਕਰਵਾਈਆ ਜਾਣੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਹੁਕਮਾਂ ‘ਤੇ ਕੇਂਦਰੀ ਜੇਲ ਹੁਸ਼ਿਆਰਪੁਰ ਵਿਖੇ ਕੈਂਪ ਕੋਰਟ ਲਗਾਈ ਗਈ। ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਵਲੋਂ ਕੇਂਦਰੀ ਜੇਲ ਹੁਸ਼ਿਆਰਪੁਰ ਵਿਖੇ ਬੰਦ ਹਵਾਲਾਤੀਆਂ ਦੇ ਪੈਟੀ ਆਫੈਂਸ ਕੇਸਾਂ ਸਬੰਧੀ ਕੈਂਪ ਕੋਰਟ ਲਗਾਈ ਗਈ, ਜਿਸ ਦੌਰਾਨ ਇਕ ਹਵਾਲਾਤੀ ਨੂੰ 6 ਮਹੀਨੇ ਦੀ ਸਜਾ ਦੇ ਹੁਕਮ ਕੀਤੇ ਗਏ ਹਨ।

Advertisements

ਇਸ ਤੋਂ ਇਲਾਵਾ ਹਵਾਲਾਤੀਆਂ ਨੂੰ ਅਥਾਰਟੀ ਵਲੋਂ ਮੁਹੱਇਆ ਕੀਤੀਆਂ ਜਾਣ ਵਾਲੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ‘ਤੇ ਕੇਂਦਰੀ ਜੇਲ ਹੁਸ਼ਿਆਰਪੁਰ ਦੇ ਸੁਪਰਡੈਂਟ ਗੁਰਪਾਲ ਸਿੰਘ ਸਰੋਵਾ, ਡਿਪਟੀ ਸੁਪਰਡੈਂਟ ਬਲਜੀਤ ਸਿੰਘ ਘੁੰਮਣ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੀ.ਐਲ.ਵੀ. ਸੁਨੀਲ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। 

LEAVE A REPLY

Please enter your comment!
Please enter your name here