ਮੁਹਲਾ ਹਰਗੋਬਿੰਦ ਨਗਰ ਦੇ ਨਿਵਾਸੀਆਂ ਨੇ ਮੰਗਾਂ ਸਬੰਧੀ ਮੇਅਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਵਾਰਡ ਨੰਬਰ.50 ਦੀ ਪੁਡਾ ਅਪਰੂਵਡ ਕਲੋਨੀ ਹਰਗੋਬਿੰਦ ਨਗਰ ਦੇ ਨਿਵਾਸੀਆਂ ਨੇ  ਡਾ. ਪ੍ਰਵੀਨ ਕੁਮਾਰ ਅਤੇ ਕੌਸਲਰ ਰੂਪ ਲਾਲ ਥਾਪਰ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੂੰੰ ਉਹਨਾਂ ਦੇ ਦਫਤਰ ਵਿਖੇ ਆਪਣੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿਦੰਆਂ ਦਸਿਆ ਕਿ ਉਹਨਾਂ ਦੀ ਕਲੋਨੀ ਵਿੱਚ ਨਗਰ ਨਿਗਮ ਵੱਲੋਂ ਲੋੜੀਦੀਆਂ ਸਹੂਲਤਾਂ ਦਿਤੀਆਂ ਜਾਣ ਕਿਊਂਕੀ ਕਲੋਨਾਈਜਰ ਵਲੋਂ ਇਸ ਕਲੋਨੀ ਵਿੱਚ ਜੋ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ ਉਹ ਖਰਾਬ ਪਿਆ ਹੈ ਅਤੇ ਹੋਰ ਲੋੜੀਦੀਆਂ ਸਹੂਲਤਾਂ ਵੀ ਮੁਹਇਆ ਨਹੀ ਹਨ।

Advertisements

ਇਸ ਲਈ ਇਸ ਮੁਹਲੇ ਨੂੰ ਨਗਰ ਨਿਗਮ ਗਲੋਂ ਦਿਤੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਉਹਨ•ਾਂ ਨੂੰ ਭਰੋਸਾ ਦਵਾਇਆ ਕਿ  ਉਹਨਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਇਸ ਸਬੰਧੀ ਵਿਸ਼ੇਸ਼ ਉਪਰਾਲੇ ਕਰਦੇ ਹੋਏ ਪੂਡਾ ਅਧਿਕਾਰੀਆਂ ਵਲੋਂ ਹਰਗੋਬਿੰਦ ਨਗਰ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਮਾਮਲਾ ਨਗਰ ਨਿਗਮ ਦੀ ਆਊਣ ਵਾਲੀ ਮਿਟਿੰਗ ਵਿੱਚ ਲਿਆਂਦਾ ਜਾਵੇਗਾ ਤਾਂ ਜ਼ੋ ਕਲੋਨੀ ਨਿਵਾਸੀਆਂ ਨੁੰ ਨਗਰ ਨਿਗਮ ਵੱਲੋ ਲੋੜੀਦੀਆਂ ਜਰੂਰੀ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ। ਮੁਹਲਾ ਨਿਵਾਸੀਆਂ ਵਿਚ ਨਿਰਮਲ ਸਿੰਘ, ਜਰਨੈਲ ਸਿੰਘ, ਹਰਮਿੰਦਰ ਸਿੰਘ, ਉੰਕਾਰ ਸਿੰਘ, ਪਰਮਜੀਤ ਸਿੰਘ, ਸੂਭਾਸ਼ ਸ਼ਰਮਾ, ਹਰਜਿੰਦਰ ਸੈਣੀ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here