ਏ.ਡੀ.ਸੀ. ਨੇ ਪਿੰਡ ਬੇਰਛਾ ਦੇ ਆਂਗਣਵਾੜੀ ਸੈਂਟਰ ਨੂੰ 35 ਹਜ਼ਾਰ ਰੁਪਏ ਇਨਾਮ ਨਾਲ ਕੀਤਾ ਸਨਮਾਨਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਦੁਆਰਾ ਸਵੱਛ ਭਾਰਤ ਮੁਹਿੰਮ ਅਧੀਨ ਪੇਂਡੂ ਖੇਤਰ ਨੂੰ ਹੋਰ ਸਵੱਛਤਾ ਪ੍ਰਦਾਨ ਕਰਨ ਦੇ ਨਿਰਦੇਸ਼ ਨਾਲ ‘ਮੇਰਾ ਪਿੰਡ ਮੇਰਾ ਮਾਣ ‘ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਪੇਂਡੂ ਖੇਤਰ ਨੂੰ ਸਾਫ-ਸੁਥਰਾ ਬਣਾਉਣਾ ਅਤੇ ਪੇਂਡੂ ਖੇਤਰ ਵਿੱਚ ਸਵੱਛਤਾ ਪ੍ਰਦਾਨ ਕਰਕੇ ਜੀਵਨ ਨੂੰ ਨਿਰੋਗ-ਨਿਰੋਆ ਅਤੇ ਸਵੱਛਤ ਬਣਾਉਣਾ ਹੈ।

Advertisements

ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਬਲਾਕ ਦਸੂਹਾ ਦੇ ਪਿੰਡ ਬੇਰਛਾ ਦੇ ਆਂਗਣਵਾੜੀ ਸੈਂਟਰ ਨੂੰ ਬੈਸਟ ਸਵੱਛਤ ਆਂਗਣਵਾੜੀ ਸੈਂਟਰ ਦੇ ਤੌਰ ‘ਤੇ ਐਲਾਨਦਿਆਂ ਹੋਇਆ 35 ਹਜ਼ਾਰ ਰੁਪਏ ਦੀ ਰਕਮ ਦਾ ਨਗਦ ਇਨਾਮ ਦਿੰਦੇ ਹੋਏ ਰੱਖੇ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜ਼ਿਲਾ ਹੁਸ਼ਿਆਰਪੁਰ ਦੇ ਵੱਖ-ਵੱਖ ਗਾਂਗਨਵਾੜੀ ਸੈਂਟਰਾਂ ਦਾ ਸਵੱਛਤਾ ਦੇ ਮਾਪਦੰਡਾਂ ਅਨੁਸਾਰ ਨਿਰੀਖਣ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਸੂਦਨ ਨੇ ਇਹ ਰਾਸ਼ੀ ਆਂਗਣਵਾੜੀ ਸੈਂਟਰ ਦੇ ਨਵੀਨੀਕਰਨ ਅਤੇ ਆਂਗਨਵਾੜੀ ਸੈਂਟਰ ਵਿੱਚ ਆਉਂਦੇ ਬੱਚਿਆਂ, ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰੀਆਂ ਦੀ ਭਲਾਈ ਨੂੰ ਮੁੱਖ ਰੱਖ ਕੇ ਖਰਚ ਕੀਤੀ ਜਾਵੇ।

ਉਹਨਾਂ ਅੱਗੇ ਕਿਹਾ ਕਿ ਜ਼ਿਲੇ ਦੀਆਂ ਹੋਰ ਆਂਗਨਵਾੜੀ ਵਰਕਰਾ ਨੂੰ ਵੀ ਆਪਣੇ ਆਂਗਨਵਾੜੀ ਸੈਂਟਰਾਂ ਨੂੰ ਬੈਸਟ ਸਵੱਛ ਆਂਗਨਵਾੜੀ ਸੈਂਟਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਬੱਚਿਆਂ ਦਾ ਜੀਵਨ ਸਵੱਛਤ ਅਤੇ ਤੰਦਰੁਸਤੀ ਵਾਲਾ ਬਣ ਸਕੇ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਅਤੇ ਸਰਕਲ ਸੁਪਰਵਾਈਜਰ ਹਰਮਿੰਦਰ ਕੌਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here