ਕੋਟਫ਼ਤੂਹੀ: ਬਿਸਤ ਦੁਆਬ ਨਹਿਰ ‘ਚ ਸਾਬਕਾ ਫ਼ੌਜੀ ਗਿਆਨ ਸਿੰਘ ਨੇ ਮਾਰੀ ਛਾਲ, ਭਾਲ ਜਾਰੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਥਾਨਕ ਬਿਸਤ ਦੁਆਬ ਨਹਿਰ ਵਿਚ ਪਿੰਡ ਮਾਹਲਾ ਬਲਟੋਹੀਆ ਦੇ ਇਕ ਬਜ਼ੁਰਗ ਫੌਜ਼ੀ ਦੀ ਨਹਿਰ ਵਿਚ ਛਾਲ ਮਾਰਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਹਲਾ ਬਲਟੋਹੀਆ ਦਾ 65 ਸਾਲਾਂ ਬਜ਼ੁਰਗ ਸਾਬਕਾ ਫ਼ੌਜੀ ਗਿਆਨ ਸਿੰਘ ਪੁੱਤਰ ਸੁਰਜਨ ਰਾਮ ਜੋ ਪਿੰਡੋਂ ਕੋਟ ਫ਼ਤੂਹੀ ਵਿਖੇ ਆਪਣੇ ਸਾਈਕਲ ਉੱਪਰ ਆਇਆ ਹੋਇਆ ਸੀ।

Advertisements

ਬਾਜ਼ਾਰ ਵਿਚੋਂ ਸਬਜ਼ੀ ਲੈਣ ਉਪਰੰਤ ਨਹਿਰ ਕਿਨਾਰੇ ਆਪਣਾ ਸਾਈਕਲ ਖੜਾ ਕਰ ਕੇ ਆਪਣੀ ਕਮੀਜ਼ ਉਤਾਰ ਸਾਈਕਲ ਉੱਪਰ ਰੱਖ ਕੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਤੇ ਆਸ-ਪਾਸ ਦੇ ਦੁਕਾਨਦਾਰਾਂ, ਰੇਹੜੀ ਵਾਲਿਆਂ ‘ਤੇ ਰਾਹਗੀਰਾਂ ਨੇ ਉਸ ਦੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ ਬਹਾਅ ਉਸ ਨੂੰ ਬਹਾਅ ਕੇ ਲੈ ਗਿਆ, ਮੌਕੇ ਉੱਪਰ ਸੂਚਨਾ ਮਿਲਣ ‘ਤੇ ਪੁਲਿਸ ਚੌਕੀ ਕੋਟ ਫ਼ਤੂਹੀ ਤੋਂ ਏ. ਐੱਸ. ਆਈ ਜਸਵੀਰ ਸਿੰਘ ‘ਤੇ ਸਾਥੀ ਮੁਲਾਜ਼ਮਾਂ ਨਾਲ ਪਹੁੰਚ ਕੇ ਨਹਿਰ ਵਿਚ ਰੁੜ ਫ਼ੌਜੀ ਦੇ ਘਰ ਤੋਂ ਉਸ ਦੀ ਸ਼ਨਾਖ਼ਤ ਕਰ ਕੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਨਹਿਰ ਦੇ ਪੁਲਾਂ ਦੇ ਕਰੀਬ ਮ੍ਰਿਤਕ ਦੀ ਸਰੀਰ ਨੂੰ ਲੱਭਣ ਲਈ ਗੋਤਾ ਖੋਰਾਂ ਨੂੰ  ਨਾਲ ਕੇ ਭਾਲ ਕਰ ਰਹੇ ਹਨ।

ਇੱਥੇ ਵਿਸ਼ੇਸ਼ ਜ਼ਿਕਰਯੋਗ ਹੈ ਕਿ ਮ੍ਰਿਤਕ ਫ਼ੌਜੀ ਪਿੱਛੇ ਪੰਜ ਲੜਕੀਆਂ ਛੱਡ ਗਿਆ ਹੈ, ਜਿਨਾਂ ਵਿਚੋਂ ਚਾਰ ਲੜਕੀਆਂ ਸ਼ਾਦੀ ਸ਼ੁਦਾ ਹਨ। ਖ਼ਬਰ ਲਿਖੇ ਜਾਣ ਤੱਕ ਨਹਿਰ ਵਿਚੋਂ ਸਾਬਕਾ ਫ਼ੌਜੀ ਦੀ ਲਾਸ਼ ਦੀ ਭਾਲ ਜਾਰੀ ਸੀ।

LEAVE A REPLY

Please enter your comment!
Please enter your name here