ਬਹਾਦਰਪੁਰ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਮੇਅਰ ਨੇ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਵਾਰਡ ਨੰ. 2 ਦੇ ਮੁੱਹਲਾ ਬਹਾਦਰਪੁਰ ਵਿੱਖੇ 9.95 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਨਾਲ ਬਨਣ ਵਾਲੀ ਗਲੀ ਦੇ ਕੰਮ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਕੀਤੀ। ਉਹਨਾਂ ਨੇ ਦੱਸਿਆ ਕਿ ਮੁੱਹਲਾ ਵਾਸੀਆਂ ਦੀ ਮੰਗ ਤੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

Advertisements

ਉਹਨਾਂ ਕਿਹਾ ਕਿ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਵਿੱਚ ਉੱਚ ਕਵਾਲਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਇਸ ਨੂੰ ਸਮੇਂ ਸਿਰ ਮੁੱਕਮਲ ਕੀਤਾ ਜਾਵੇਗਾ। ਮੁੱਹਲਾ ਵਾਸੀਆਂ ਨੇ ਮੇਅਰ ਸ਼ਿਵ ਸੂਦ ਵੱਲੋਂ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਸ਼ਵਨੀ ਵਿਗ, ਅਸ਼ੋਕ ਸੂਰੀ, ਵਿਨੋਦ ਸੂਰੀ, ਆਨੰਦ ਸੂਰੀ, ਦਵਿੰਦਰ ਸ਼ਰਮਾ, ਨਰੇਸ਼ ਆਨੰਦ, ਜਰਨੈਲ ਸਿੰਘ ਪੱਪੂ, ਸ਼ਿਵ ਕੁਮਾਰ ਕਾਕੂ, ਪ੍ਰਦੀਪ ਸੂਰੀ, ਬਲਕਾਰ ਸਿੰਘ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

LEAVE A REPLY

Please enter your comment!
Please enter your name here