ਆਬਾਦੀ ਦਿਵਸ ਦੇ ਮੌਕੇ ਤੇ ਕਰਵਾਈ ਅੰਤਰਕਾਲਜੀ ਪੋਸਟਰ ਮੈਕਿੰਗ ਪ੍ਰਤੀਯੋਗਿਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪਰਿਵਾਰ ਨਿਯੋਜਨ ਦੇ ਨਾਲ ਨਿਭਾਓ ਜਿਮੇਵਾਰੀ , ਮਾਂ ਅਤੇ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਿਆਰੀ ਥੀਮ ਨੂੰ ਸਮਰਪਿਤ ਅਬਾਦੀ ਦਿਵਸ ਦੀ ਪੂਰਵ ਮੋਕੇ ਸਿਹਤ ਵਿਭਾਗ ਵੱਲੋ ਅੰਤਰਕਾਲਜੀ ਪੋਸਟਰ ਮੋਕਿੰਗ ਪ੍ਰਤੀਯੋਗਤਾ ਮਲਟੀਪਰਪਜ ਹੈਲਥ ਵਰਕਰ ਫੀਮੇਲ ਸਿਖਲਾਈ ਕੇਦਰ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ.ਜਸਬੀਰ ਸਿੰਘ ਦੀਆ ਹਦਾਇਤਾ ਮੁਤਾਬਿਕ ਕਰਵਾਇਆ ਗਿਆ ।

Advertisements

ਇਸ ਪ੍ਰਤੀਯੋਗਤਾ ਵਿੱਚ ਵੱਖ- ਵੱਖ ਨਰਸਿੰਗ ਕਾਲਜ ਦੇ 45 ਦੇ ਕਰੀਬ ਪ੍ਰਤੀ ਜੋਗੀਆਂ ਨੇ ਹਿੱਸਾ ਲਿਆ ਅਤੇ ਵਧਦੀ ਆਬਾਦੀ ਨਾਲ ਹੋਣ ਵਾਲੇ ਪ੍ਰਭਾਵਾਂ ਨੂੰ ਆਪਣੀ ਕਲਮ ਰਾਹੀ ਪੋਸਟਰ ਰਾਹੀ ਪ੍ਰਗਟ ਕੀਤੇ । ਜਿਲਾਂ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ, ਜਿਲਾ ਸਕੂਲ ਹੈਲਥ ਅਫਸਰ ਡਾ. ਗੁਨਦੀਪ ਕੋਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਪੋਸਟਰ ਪ੍ਰਤੀਯੋਗਤਾ ਦੀ ਨਿਰੀਖਣ ਲਈ ਜੱਜ ਕੀਤਾ ਗਿਆ ।

ਇਸ ਪ੍ਰਤੀਯੋਗਤਾ ਵਿੱਚ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜਿਲਾ ਪੱਧਰੀ ਸਮਾਗਮ ਵਿੱਚ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਇਸ ਮੋਕੇ ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼, ਅਮਨਦੀਪ ਸਿੰਘ, ਪਰਮਜੀਤ ਕੋਰ, ਮਨਮੀਤ ਕੋਰ, ਰਮਨਪ੍ਰੀਤ ਕੋਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here