ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਅਚਨਚੇਤ ਕੀਤੀ ਐਮਰਜੈਂਸੀ ਵਾਰਡ ਦੀ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਬੀਤੀ ਰਾਤ 15 ਜੁਲਾਈ ਨੂੰ 10 ਵਜੇ ਦੇ ਕਰੀਬ ਸਿਵਲ ਸਰਜਨ ਵੱਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਨੂੰ ਦੇਖ ਐਮਰਜੈਂਸੀ ਦਾ ਸਟਾਫ ਹੱਕਾ-ਬੱਕਾ ਰਹਿ ਗਿਆ ਕਿ ਇਨੀਂ ਬਰਸਾਤ ਵਿੱਚ ਸਿਵਲ ਸਰਜਨ ਡਾ. ਜਸਬੀਰ ਸਿੰਘ ਤੇ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਐਮਰਜੈਸੀ ਵਿੱਚ ਆ ਪਹੁੰਚੇ। ਇਸ ਮੋਕੇ ਸਿਵਲ ਸਰਜਨ ਡਾ.ਜਸਵੀਰ ਸਿੰਘ ਨੇ ਦੱਸਿਆ ਕਿ ਐਮਰਜੈਸੀ ਵਿੱਚ ਸਾਰਾ ਸਟਾਫ ਹਾਜਰ ਪਾਇਆ ਗਿਆ ਤੇ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਦਵਾਈਆ , ਟੀਕੇ ਤੇ ਹੋਰ ਸਾਜੋ ਸਮਾਨ ਵੀ ਮੌਜੂਦ ਸੀ।

Advertisements

ਉਹਨਾਂ ਇਸ ਮੋਕੇ ਪੀਣ ਵਾਲੇ ਠੰਡੇ ਪਾਣੀ ਦੇ ਕੂਲਰ, ਏ.ਸੀ.  ਦੀ ਚੈਕਿੰਗ ਕੀਤੀ । ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋ ਉਹਨਾਂ ਨੂੰ ਕੁਝ ਕਮੀਆ ਬਾਰੇ ਪਤਾ ਲੱਗਾ ਸੀ ਜਿਸ ਤੇ  ਉਹਨਾਂ ਵੱਲੋ ਐਸ. ਐਮ. ਉ. ਨੂੰ ਸਖਤ ਹਦਾਇਤ ਕੀਤੀ ਗਈ ਸੀ ਕਿ ਮਰੀਜਾਂ ਨੂੰ ਸਰਕਾਰ ਵੱਲੋ ਦਿੱਤੀਆਂ ਜਾ ਰਹੀਆ ਦਵਾਈਆ ਤੋ ਹੋਰ ਸਹੂਲਤਾ ਵਿੱਚ ਕੋਈ ਕਮੀ ਨਹੀ ਰਹਿਣੀ ਚਾਹੀਦੀ । ਇਸ ਮੌਕੇ ਉਹਨਾਂ ਨੇ ਸਟਾਫ ਨੂੰ ਇਹ ਵੀ ਹਦਾਇਤ ਕੀਤੀ ਕਿ ਐਮਰਜੈਸੀ ਵਿੱਚ ਆਏ ਮਰੀਜਾਂ ਨੂੰ ਬਾਹਰੋ ਕੋਈ ਵੀ ਦਵਾਈ ਲਿਆਉਣ ਲਈ ਨਾਂ ਲਿਖੀ ਜਾਵੇ ਅਤੇ ਸਾਰੀ ਦਵਾਈ ਹਸਪਤਾਲ ਦੇ ਅੰਦਰੋ ਹੀ ਦੇਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਸਿਵਿਲ ਹਸਪਤਾਲ ਵਿੱਚ ਟੈਸਟ ਫਰੀ ਹਨ,  ਤੇ ਸਾਫ ਸਫਾਈ, ਬਾਈਉ ਮੈਡੀਕਲ ਵੇਸ ਬਾਰੇ ਵੀ ਪੂਰਾ ਧਿਆਨ ਰੱਖਣਾ ਵੀ ਜਰੂਰੀ ਹੈ। ਇਸ ਮੌਕੇ ਉਹਨਾਂ ਨੇ ਗਾਇਨੀ ਵਾਰਡ ਅਤੇ ਬੱਚਿਆ ਦੇ ਵਾਰਡ ਦਾ ਦੌਰਾ ਕੀਤਾ।

ਇਸ ਮੌਕੇ ਉਹਨਾਂ ਮਰੀਜਾਂ ਅਤੇ ਉਹਨਾਂ ਦੇ ਨਾਲ ਆਏ ਹੋਏ  ਉਹਨਾਂ ਦੇ ਪਰਿਵਾਰਿਕ ਮੈਬਰਾਂ ਨਾਲ ਵੀ ਗੱਲਬਾਤ ਕੀਤੀ। ਇਸ ਮੋਕੇ ਉਹਨਾਂ ਐਮਰਜੈਸੀ ਵਿੱਚ ਕੰਮ ਕਰ ਰਹੇ ਡਾਕਟਰ ਤੇ ਹੋਰ ਸਟਾਫ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਗੱਲ ਬਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਸਭ ਕਮੀਆਂ ਪੂਰੀਆ ਕਰ ਦਿੱਤੀਆ ਜਾਣਗੀਆਂ ਤਾਂ ਜੋ ਸਿਵਿਲ ਹਸਪਤਾਲ ਵਿੱਚ ਇਲਾਜ ਕਰਾ ਰਹੇ ਮਰੀਜਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ । ਇਸ ਮੋਕੇ ਸਿਵਿਲ ਸਰਜਨ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਸਿਹਤ ਵਿਭਾਗ ਸਾਡਾ ਸਾਰਿਆਂ ਦਾ ਹੈ ਤੇ ਇਸਨੂੰ ਚਲਾਉਣ ਲਈ ਸਾਨੂੰ ਸਾਰਿਆ ਦਾ ਸਾਥ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਕਮੀ ਹੋਵੇ ਤਾਂ ਮੇਰੇ ਧਿਆਨ ਵਿੱਚ ਲਿਆਉਂਦਾ ਜਾਵੇ ਤਾਂ ਜੋ ਉਸ ਦਾ ਹਲ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋ ਚਲਾਈਆਂ ਜਾ ਰਹੀਆ ਸਕੀਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸਹੂਲਤਾ ਦਾ ਸਾਰਿਆ ਨੂੰ ਲਾਭ ਮਿਲ ਸਕੇ।

LEAVE A REPLY

Please enter your comment!
Please enter your name here