ਜੀ.ਓ.ਜੀ. ਸਟਾਫ ਦਾ ਸ਼ਲਾਘਾਯੋਗ ਉਪਰਾਲਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਜੀ.ਓ.ਜੀ. ਸਟਾਫ ਵਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ ਜਿਹਨਾਂ ਦੀ ਇਲਾਕਾ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਟਾਫ ਵਲੋਂ ਵੱਖ ਵੱਖ ਪਿੰਡਾਂ ਵਿੱਚ ਲੋੜਵੰਦ ਵਿਅਕਤੀਆਂ ਜੋ ਕਿ ਕਿਸੇ ਵੀ ਤਰਾਂ ਦੀ ਮਜਬੂਰੀ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਗਏ ਸਨ ਉਹਨਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ।
ਇਸੇ ਤਰਾਂ ਦਾ ਇੱਕ ਮਾਮਲਾ ਪਿੰਡ ਦਿਹਾਣਾ ਤੋਂ ਸਾਹਮਣੇ ਆਇਆ ਜਦੋਂ ਇੱਕ ਵਿਅਕਤੀ ਕੁੰਦਨ ਲਾਲ ਪੁੱਤਰ ਵੀਰ ਸਿੰਘ ਜੋ ਕਿ ਪਿਛਲੇ ਸੱਤ ਸਾਲ ਤੋਂ ਬੈੱਡ ਤੇ ਪਿਆ ਸੀ ਜੋ ਕਿ ਚੱਲ ਫਿਰ ਵੀ ਨਹੀ ਸਕਦਾ ਸੀ ਜਿਸ ਦਾ ਅਧਾਰ ਕਾਰਡ ਨਾ ਹੋਣ ਕਾਰਨ ਪੈਨਸ਼ਨ ਤੇ ਹੋਰ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਸੀ ਜਿਸ ਦੀ ਕਿਸੇ ਨੇ ਵੀ ਸਾਰ ਨਹੀ ਲਈ ਸੀ। ਉਸ ਦਾ ਜੀ.ਓ.ਜੀ. ਸੁੱਚਾ ਸਿੰਘ ਕੂਕੋਵਾਲ, ਜੀ.ਓ.ਜੀ. ਤਰਸੇਮ ਸਿੰਘ ਡਾਂਡੀਆਂ, ਜੀ.ਓ.ਜੀ. ਉਂਕਾਰ ਸਿੰਘ ਦਿਹਾਣਾ, ਜੀ.ਓ.ਜੀ. ਮਨਜੀਤ ਸਿੰਘ ਪੰਜੋੜ ਵਲੋਂ ਸਿੱਖ ਸੇਵਾ ਸੁਸਾਇਟੀ ਕੂਕੋਵਾਲ ਦੀ ਮੱਦਦ ਨਾਲ ਅਧਾਰ ਕਾਰਡ ਬਣਵਾਇਆ ਗਿਆ ਤਾਂ ਕਿ ਉਹ ਪੈਨਸ਼ਨ ਸਮੇਤ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕੇ।
ਜਿਸ ਦੀ ਇਲਾਕਾ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਜੀ.ਓ.ਜੀ. ਸਟਾਫ ਕੁੰਦਨ ਲਾਲ ਦੀ ਮੱਦਦ ਨਾ ਕਰਦਾ ਤਾਂ ਉਸ ਨੇ ਸਰਕਾਰੀ ਸਹੂਲਤਾਂ ਤੋਂ ਵਾਂਝਾ ਰਹਿ ਜਾਣਾ ਸੀ। 

LEAVE A REPLY

Please enter your comment!
Please enter your name here