ਖੈਰੜ ਅੱਛਰਵਾਲ ਵਿਖੇ ਕਰਵਾਇਆ 15ਵਾਂ ਵਿਸ਼ਾਲ ਜਗਦੰਬੇ ਜਾਗਰਣ 

ਮਾਹਿਲਪੁਰ (ਦ ਸਟੈਲਰ ਨਿਊਜ਼)। ਮਾਂ ਜਗਦੰਬੇ ਜਾਗਰਣ ਵਲੋਂ 15ਵਾਂ ਵਿਸ਼ਾਲ ਜਗਦੰਬੇ ਜਾਗਰਣ ਪਿੰਡ ਖੈਰੜ ਅੱਛਰਵਾਲ ਵਿਖੇ ਬੜੀ ਧੂਮਧਾਮ ਤੇ ਸ਼ਰਧਾ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ ਜਸਵੀਰ ਦੇਵਾ, ਪਵਨ ਕੁਮਾਰ ਖੈਰੜ ਸੰਮਤੀ ਮੈਂਬਰ, ਸਰਪੰਚ ਹਰਜਿੰਦਰ ਕੌਰ ਨੇ ਸਾਂਝੇ ਤੋਰ ਤੇ ਦੱਸਿਆ ਕਿ ਰਾਤ 9 ਵਜੇ ਤੋਂ ਜਾਗਰਣ ਅਰੰਭ ਹੋਇਆ ਅਤੇ ਸਾਰੀ ਰਾਤ ਸ਼ਰਧਾ ਨਾਲ ਚੱਲਿਆ। ਜੋਤੀ ਪ੍ਰਚੰਡ ਮਾਤਾ ਜਸਵੀਰ ਦੇਵਾ ਜੀ ਵਲੋਂ ਕੀਤੀ ਗਈ ਅਤੇ ਤਾਰਾ ਰਾਣੀ ਕਥਾ ਸੁੱਖ ਕਿੰਦਾ ਵਲੋਂ ਸਰਵਣ ਕੀਤੀ ਗਈ। ਝੰਡੇ ਦੀ ਰਸਮ ਦੁਪਹਿਰ ਇੱਕ ਵਜੇ ਕੀਤੀ ਗਈ ਜਿਸ ਵਿਚ ਪਿੰਡ ਵਾਸੀਆਂ ਵਲੋਂ ਬੜੀ ਸ਼ਰਧਾ ਨਾਲ ਸ਼ਿਰਕਤ ਕੀਤੀ ਗਈ।

Advertisements

ਜਾਗਰਣ ਵਿਚ  ਪ੍ਰਕਾਸ਼ ਆਲਮ, ਹੁਸ਼ਿਆਰ ਮਾਹੀ, ਰਮਨ ਸੱਗੂ, ਸਰਬਜੀਤ ਸਰਬ, ਬੂਟਾ ਮੁਹੰਮਦ, ਹਰਮਨ ਵਲੋਂ  ਮਹਾਂਮਾਈ ਦਾ ਜਾਗਰਣ ਪੇਸ਼ ਕੀਤਾ ਗਿਆ। ਇਸ ਮੌਕੇ ਪਵਨ ਕੁਮਾਰ ਖੈਰੜ ਸੰਮਤੀ ਮੈਂਬਰ, ਹਰਜਿੰਦਰ ਕੌਰ ਸਰਪੰਚ ਤੇ ਪ੍ਰਧਾਨ ਯੂਥ ਕਾਂਗਰਸ ਚੱਬੇਵਾਲ, ਜਸਵਿੰਦਰ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਮਨਪ੍ਰੀਤ ਕੌਰ ਬੈਂਸ ਜਿਲਾ ਪ੍ਰੀਸ਼ਦ ਮੈਂਬਰ, ਗਗਨਦੀਪ ਚਾਣਥੂ ਜਿਲਾ ਪ੍ਰੀਸ਼ਦ ਮੈਂਬਰ, ਗੁਰਬਖਸ਼ ਸਿੰਘ ਹੈਪੀ ਸਰਪੰਚ ਡਾਂਡੀਆਂ, ਬਲਵੰਤ ਕੌਰ ਸਰਪੰਚ ਭਾਣਾ, ਠੇਕੇਦਾਰ ਬਿੰਦਰ, ਕੁਲਵਿੰਦਰ ਪੰਚ, ਸੰਦੀਪ ਸਹੋਤਾ ਪੰਚ, ਨੰਬਰਦਾਰ ਜਸਵਿੰਦਰ ਸਿੰਘ ਸਰਹਾਲਾ ਕਲਾਂ, ਇਕਬਾਲ ਸਿੰਘ ਬਾਲੀ, ਸਰਬਜੀਤ ਕੌਰ, ਗੁਰਬਖਸ਼ ਕੌਰ, ਸੀਮਾ, ਸਰਬਜੀਤ ਸਾਬਾ, ਪੰਡਿਤ ਸਰਵਿੰਦਰ ਕੁਮਾਰ, ਸੰਦੀਪ ਸਿੰਘ ਭਾਣਾ, ਸਿਧਾਰਥ, ਸੋਨਮ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ। 

LEAVE A REPLY

Please enter your comment!
Please enter your name here