ਬੱਚਿਆਂ ਨੂੰ ਬਚਪਨ ਤੋਂ ਪੋਸ਼ਟਿਕ ਅਹਾਰ ਦੀ ਪਾਓ ਆਦਤ: ਡਾ. ਗੁਰਦੀਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੋਸ਼ਣ ਮਾਹ ਅਭਿਆਨ ਤਹਿਤ ਕੌਮੀ ਖੁਰਾਕ ਹਫਤਾ  ਸੰਤੁਲਤ ਅਹਾਰ , ਸਵਸਥ ਜੀਵਨ ਦਾ ਅਧਾਰ , ਵਿਸ਼ੇ ਨੂੰ ਸਮੱਰਪਤ ਅੱਜ ਸਲੱਮ ਏਰੀਆ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਇਕ ਇਕੱਠ ਕੀਤਾ ਗਿਆ। ਇਸ ਮੋਕੇ ਵਿਸ਼ੇਸ ਤੋਰ ਤੇ ਨੋਡਲ ਅਫਸਰ ਡਾ. ਗੁਰਦੀਪ ਸਿੰਘ ਕਪੂਰ ਸ਼ਾਮਿਲ ਹੋਏ । ਇਸ ਸੈਮੀਨਾਰ ਇਸ ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਸੈਮੀਨਾਰ ਵਿੱਚ ਹਾਜਰ ਗਰਭਵਤੀ ਔਰਤਾਂ, ਦੁੱਧ ਪਿਲਾਉਦੀਆਂ ਮਾਵਾਂ ਅਤੇ ਹੋਰਨਾਂ ਨੂੰ ਸਬੋਧਨ ਕਰਦੇ ਹੋਏ ਆਮ ਲੋਕਾਂ ਨੂੰ ਸੰਤੁਲਤ ਭੋਜਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ  । ਅੱਜ ਦੇ ਯੁੱਗ ਵਿੱਚ ਮਨੁੱਖੀ ਸਰੀਰ ਨਾਲ ਤੰਦਰੁਸਤ ਰੱਖਣ ਲਈ ਰੋਜਾਨਾ ਜੀਵਨ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਦਾ ਖਾਸ ਧਿਆਨ ਰੱਖਣਾ ਬਹੁੱਤ ਜਰੂਰੀ ਹੈ। ਉਹਨਾ ਦੱਸਿਆ ਕਿ ਗਰਭਵਤੀ ਮਹਿਲਾਂ ਜੇਕਰ ਤੰਦਰੁਸਤ ਹੋਵੇਗੀ ਤਾ ਹੀ ਤੰਦਰੁਸਤ ਤੇ ਨਿਰੋਗ ਬੱਚੇ ਨੂੰ ਜਨਮ ਦੇਵਗਾ। ਇਸ ਮੋਕੇ ਸਕੂਲ ਹੈਲਥ ਡਾ ਗੁਨਦੀਪ ਕੋਰ ਨੇ ਦੱਸਿਆ ਕਿ ਮਨੁੱਖ ਦੀ ਸੰਤੁਲਿਤ ਖੁਰਾਕ ਉਸਦੀ ਉਮਰ ਤੇ ਸਰੀਰ ਤੇ ਨਿਰਭਰ ਕਰਦੀ ਹੈ ।

Advertisements

ਸੁੰਤਲਿਤ ਖੁਰਾਕ ਤੇ ਭਾਵ ਜਿਸ ਵਿੱਚ ਮਨੱਖ ਨੂੰ ਲੋੜ ਅਨੁਸਾਰ ਪੋਸ਼ਿਟਕ ਤੱਤ ਜਿਵੇ ਪ੍ਰੋਟੀਨ, ਕਾਰਬੋਹਾਈਡ੍ਰੇਟ,  ਵਿਟਮਿਨ ਆਦਿ। ਉਹਨਾਂ ਦੱਸਿਆ ਕਿ ਲੋੜੀਦੀ ਉਰਜਾਂ ਤੇ ਕੈਲਰੀ ਊਰਜਾਂ ਤੇ ਕੈਲਰੀ ਮੁਤਾਬਿਕ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇ ਤਰਾਂ ਦੇ ਪਦਾਰਥਾਂ ਦੀ ਵਰਤੋਂ ਮੁੱਖ ਦੇ ਸਰੀਰ ਲਈ ਲਾਭਦਿਕ ਹੁੰਦੀ ਹੈ । ਉਹਨਾਂ ਕਿਹਾ ਕਿ ਜਿਹੜੀਆਂ ਗਰਭਵਤੀ ਮਾਂਵਾਂ ਆਪ ਵੀ ਸੁੰਤਲਿਤ ਖੁਰਾਕ ਦਾ ਧਿਆਨ ਨਹੀ ਰੱਖਦੀਆ । ਉਹਨਾਂ ਦੇ ਬੱਚੇ ਮਨਾਸਿਕ ਤੋ ਤੇ ਬਿਮਾਰ ਅਤੇ ਕਮਜੋਰ ਪੈਦਾ ਹੁੰਦੇ ਹਨ। ਗਰਭਅਵਸਥਾਂ ਦੋਰਾਨ ਮਾਵਾਂ ਨੂੰ ਆਮ ਖੁਰਾਕ ਨਾਲੇ ਚੋਥਾ ਹਿੱਸਾ ਖੁਰਾਕ ਵੱਧ ਲੈਣੀ ਚਹੀਦੀ ਹੈ , ਕਿਉਕਿ ਮਾਂ ਤੋ ਹੀ ਬੱਚੇ ਨੂੰ ਖੁਰਾਕ ਮਿਲਦੀ ਹੈ ।

ਕੌਮੀ ਖੁਰਾਕ ਹਫਤਾ ਇਸ ਗੱਲ ਲਈ ਜਾਗਰੂਕਤਾ ਕਰਦਾ ਹੈ ਕਿ ਤੁਸੀ ਵੀ ਪੋਸਟਿਕ ਭੋਜਨ ਦੀ ਵਰਤੋ ਕਰੋ ਅਤੇ ਬੱਚਿਆ ਨੂੰ ਸ਼ੁਰੂ ਤੋ ਇਸ ਦੀ ਆਦਤ ਪਾਈ ਜਾਵੇ । ਇਸ ਮੋਕੇ ਬੱਚਿਆਂ ਅਤੇ ਔਰਤਾਂ ਨੂੰ ਫੱਲ ਅਤੇ ਜੂਸ ਵੀ ਵੰਡਿਆ ਗਿਆ । ਇਸ ਮੋਕੇ ਤੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਤੇ ਹੋਰ ਪੈਰਾ ਮੈਡੀਕਲ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here