ਮੇਅਰ ਸ਼ਿਵ ਸੂਦ ਨੇ ਮੁਹੱਲਾ ਬਹਾਦੁਰਪੁਰ ਦੇ ਰੀ-ਬੋਰ ਕੀਤੇ ਟਿਊਬਵੈਲ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਵਾਰਡ ਨੰ: 2 ਅਤੇ 3 ਮੁੱਹਲਾ ਬਹਾਦੁਰਪੁਰ ਵਿਖੇ ਪੁਰਾਨੇ ਟਿਊਬਵੈਲ ਦੇ ਖਰਾਬ ਹੋਣ ਕਾਰਣ ਉਸ ਦੀ ਜਗਾ ਤੇ ਕੀਤੇ ਗਏ। ਰੀ-ਬੋਰ ਟਿਊਬਵੈਲ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਕੀਤਾ। ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਜੇ.ਈ ਅਸ਼ਵਨੀ ਸ਼ਰਮਾ, ਜੋਗਿੰਦਰ ਸਿੰਘ ਸੈਣੀ, ਕੋਂਸਲਰ ਰਮੇਸ਼ ਠਾਕੁਰ, ਮੀਨੂੰ ਸੇਠੀ, ਨਿਪੁਨ ਸ਼ਰਮਾ, ਸੰਤੋਖ ਸਿੰਘ ਔਜਲਾ, ਰਾਹੁਲ ਸ਼ਰਮਾ, ਹਰੀ ਹਰ, ਅਮਰੀਕ ਸਿੰਘ ਵੀ ਇਸ ਮੌਕੇ ਤੇ ਉਹਨਾ ਨਾਲ ਸਨ। ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟਿਊਬਵੈਲ ਕਾਫੀ ਪੁਰਾਨਾ ਹੋਣ ਕਾਰਣ ਖਰਾਬ ਹੋ ਗਿਆ ਸੀ ਅਤੇ ਵਾਰਡ ਨੰ: 2 ਅਤੇ 3 ਮੁੱਹਲਾ ਬਹਾਦੁਰਪੁਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਇਸ ਟਿਊਬਵੈਲ ਨੂੰ ਰੀ-ਬੋਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

Advertisements

ਜਿਸਦਾ ਕੰਮ ਮੁਕੰਮਲ ਹੋਣ ਉਪਰੰਤ ਅੱਜ ਉਦਘਾਟਨ ਕੀਤਾ ਗਿਆ ਹੈ। ਇਸ ਟਿਊਬਵੈਲ ਰਾਂਹੀ ਮੁਹੱਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਕੀਤੀ ਜਾਵੇਗੀ। ਇਸ ਟਿਊਬਵੈਲ ਦੇ ਚਾਲੂ ਹੋਣ ਨਾਲ ਵਾਰਡ ਨੰ: 2 ਅਤੇ 3 ਮੁੱਹਲਾ ਬਹਾਦੁਰਪੁਰ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਇਸ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤਾਂ ਜੋ ਸਾਰੇ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਨਿਰਵਿਘਨ ਮਿਲਦਾ ਰਹੇ।

ਮੇਅਰ ਸ਼ਿਵ ਸੂਦ ਨੇ ਹੋਰ ਦੱਸਿਆ ਕਿ ਦੁਸਹਿਰਾ ਗਰਾਉਂਡ ਸ਼ਨੀ ਮੰਦਿਰ ਦੇ ਨਜਦੀਕ ਲਗਾਏ ਜਾ ਰਹੇ ਨਵੇ ਟਿਊਬਵੈਲ ਦਾ ਕੰਮ ਵੀ ਮੁੱਕਮਲ ਹੋ ਚੁੱਕਾ ਹੈ ਅਤੇ ਇਸ ਟਿਊਬਵੈਲ ਨੂੰ ਵੀ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 6 ਹੋਰ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ। ਜਿਸ ਨਾਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀ ਰਹੇਗੀ।

LEAVE A REPLY

Please enter your comment!
Please enter your name here