ਜਿਲਾ ਸਿਹਤ ਅਫਸਰ ਨੇ ਚੈਕਿੰਗ ਦੌਰਾਨ ਖਾਦ ਪਾਦਾਰਥਾਂ ਦੇ ਲਏ 9 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਦ ਪਦਾਰਥ ਮੁਹਇਆ ਕਰਵਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨਰ ਦੀ ਅਗਵਾਈ ਵਿੱਚ  ਟੀਮ ਨੇ ਮਾਹਿਲਪੁਰ, ਪਾਲਦੀ, ਚੱਬੇਵਾਲ ਦੀ ਵੱਖ-ਵੱਖ ਦੁਕਾਨਾਂ  ਤੇ ਜਾ ਕੇ ਖਾਣ-ਪੀਣ ਵਾਲੀਆ ਵਸਤੂਆ ਦੇ 9 ਸੈਂਪਲ ਇਕੱਤਰ ਕਰਕੇ ਅਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਅੱਜ ਲੋਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਟੀਮ ਵੱਲੋ ਬਰਫੀ, ਰਾਜਮਾਹ, ਮੂੰਗੀ, ਸਰੋ ਦਾ ਤੇਲ, ਪੀਸੀ ਲਾਲ ਮਿਰਚ, ਨਮਕੀਨ, ਸਰੋ ਦਾ ਤੇਲ, ਪਾਣੀ ਅਤੇ ਹਲਦੀ ਦਾ ਇੱਕ-ਇੱਕ ਸੈਂਪਲ ਲਿਆ ਗਿਆ ਹੈ।
ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸੁਰਖਿੱਅਤ ਅਤੇ ਮਿਆਰੀ ਖਾਦ ਪਦਾਰਥ ਮੁਹਇਆ ਕਰਵਾਉਣ ਲਈ ਬਚਨਵੱਧ ਹੈ। ਜਿਸਦੇ ਤਹਿਤ ਸਰਕਾਰ ਦੀਆਂ ਹਿਦਾਇਤਾ ਮੁਤਾਬਿਕ ਸਮੇਂ ਸਮੇਂ ਸਿਰ ਫੂਡ ਸੇਫਟੀ ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ। ਇਸ ਮੋਕੇ ਫੂਡ ਅਫਸਰ ਰਮਨ ਵਿਰਦੀ ਨੇ ਜਿਲੇ ਦੇ ਹਲਵਾਈਆਂ, ਦੋਧੀ, ਢਾਬਿਆ ਦੇ ਮਾਲਕਾ, ਕਰਿਆਨੇ ਵਾਲੇ, ਬੇਕਰੀਆਂ ਵਾਲਿਆ ਨੂੰ ਤੇ ਰੈਸਟੋਰੈਟ ਦੇ ਮਾਲਿਕ ਨੂੰ ਹਦਾਇਤ ਕੀਤੀ ਹੈ ਕਿ ਆਪਣੀ ਰਜਿਸਟਰੇਸ਼ਨ ਜਲਦੀ ਕਰਵਾਈ ਜਾਵੇ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਬਣਾਉਣ ਦੀ ਥਾਂ ਤੇ ਸਾਫ-ਸਫਾਈ ਦਾ ਖਾਸ ਪ੍ਰਬੰਧ ਹੋਵੇ।
ਜੇਕਰ ਕਿਸੇ ਕਰਿਆਨੇ ਦੀ ਦੁਕਾਨ ਵਿਚੋ ਮਿਆਦ ਪੁਗੀਓ ਵਾਲਾ ਸਮਾਨ ਮਿਲ ਗਿਆ ਤੇ ਉਸ ਨੂੰ ਤਰੁੰਤ ਸੀਲ ਕਰ ਦਿੱਤਾ ਜਵੇਗਾ। ਉਹਨਾਂ ਮਿਲਵਟ ਖੋਰਾਂ ਨੂੰ ਹਿਦਾਇਤ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾਂ ਕਰਨ ਨਹੀ ਤੇ ਫੂਡ ਸੇਫਟੀ ਐਕਟ ਤਹਿਤ ਉਹਨਾਂ ਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਟਡਰ ਐਕਟ ਅਨੁਸਾਰ ਹੋਣੇ ਜਰੂਰੀ ਹਨ । ਇਸ ਮੋਕੇ ਤੇ ਰਾਮ ਲੁਭਾਇਆ, ਅਸ਼ੋਕ ਕੁਮਾਰ ਵੀ ਟੀਮ ਵਿੱਚ ਹਾਜਰ ਸਨ।

LEAVE A REPLY

Please enter your comment!
Please enter your name here