ਸਵਦੇਸ਼ੀ ਜਾਗਰਣ ਮੰਚ ਨੇ ਚੀਨ ਦੀਆਂ ਬਣੀਆਂ ਵਸਤੂਆਂ ਦਾ ਬਾਈਕਾਟ ਕਰਨ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਵਦੇਸ਼ੀ ਜਾਗਰਣ ਮੰਚ ਵੱਲੋਂ ਸ਼ੁਰੂ ਕੀਤੇ ਸਵਦੇਸ਼ੀ ਹਫਤੇ ਤਹਿਤ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਅਤੇ ਸੈਣੀ ਸਭਾ ਸਕੂਲ ਬਹਾਦਰਪੁਰ ਵਿੱਖੇ ਵਿਦਿਆਰਥੀਆਂ ਨੂੰ ਸਮਬੋਧਨ ਕਰਦੇ ਹੋਏ ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸਹਿ ਸੰਘਰਸ਼ ਵਾਹਨੀ ਪ੍ਰਮੱਖ ਕ੍ਰਿਸ਼ਨ ਸ਼ਰਮਾ ਨੇ ਆਖਿਆ ਕਿ ਦੇਸ਼ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਚੀਨ ਦੇ ਬਣੇ ਸਮਾਨ ਦਾ ਹਰ ਖੇਤਰ ਵਿੱਚ ਬਾਈਕਾਟ ਕੀਤਾ ਜਾਵੇ ਅਤੇ ਸਵਦੇਸ਼ੀ ਕੰਪਨੀਆਂ ਦਾ ਸਮਾਨ ਹੀ ਵਰਤੋ ਵਿੱਚ ਲਿਆਦਾਂ ਜਾਵੇ। ਪਾਕੀਸਤਾਨ ਲਗਾਤਾਰ ਭਾਰਤ ਵਿੱਚ ਆਤੰਕਵਾਦੀਆਂ ਦੀ ਘੁਸਪੈਠ ਕਰਵਾ ਕੇ ਦੇਸ਼ ਦੇ ਹਾਲਾਤ ਖਰਾਬ ਕਰ ਰਿਹਾ ਹੈ।

Advertisements

ਦੁਨੀਆ ਦੇ ਸਾਰੇ ਦੇਸ਼ ਉਸਦੀ ਇਸ ਹਰਕਤ ਦੇ ਖਿਲਾਫ ਭਾਰਤ ਦੇ ਨਾਲ ਖੜੇ ਹਨ ਪਰੰਤੂ ਚੀਨ ਉਸ ਦੀ ਹਰ ਤਰਾਂ ਨਾਲ ਮਦਦ ਕਰ ਰਿਹਾ ਹੈ। ਚੀਨ ਨੂੰ ਸਬਕ ਸਿਖਾਊਣ ਲਈ ਉਸ ਵੱਲੋਂ ਤਿਆਰ ਕੀਤੀਆਂ ਵਸਤੂਆਂ ਦੀ ਵਰਤੋ ਨਾਂ ਕੀਤੀ ਜਾਵੇ। ਊਹਨਾਂ ਆਖਿਆ ਕਿ ਦਿਵਾਲੀ ਅਤੇ ਹੋਰ ਤਿਉਹਾਰਾਂ ਦੇ ਮੌਕੇ ਤੇ ਚੀਨੀ ਲੜੀਆਂ, ਪਟਾਕੇ, ਖਿਡੌਅਨੇ ਅਤੇ ਹੋਰ ਚੀਨੀ ਵਸਤੂਆਂ ਦੀ ਖਰੀਦ ਨਾਂ ਕਰਕੇ ਦੇਸ਼ ਵਿੱਚ ਬਣੀਆਂ ਵਸਤੂਆਂ ਹੀ ਖਰੀਦੀਆਂ ਜਾਣ ਤਾਂ ਜ਼ੋ ਆਪਣੇ ਦੇਸ਼ ਦੀ ਆਰਥਿਕਤਾ ਮਜਬੂਤ ਹੋ ਸਕੇ।
ਇਸ ਮੌਕੇ ਤੇ ਮੰਚ ਦੇ ਜਿਲਾ ਸੰਯੋਜਕ ਐਡਵੋਕੇਟ ਸੁਨੀਲ ਕੁਮਾਰ ਦੱਤਾ, ਜਿਲਾ ਪ੍ਰਚਾਰ ਪ੍ਰਮੁੱਖ ਵਿਨੇ ਕੁਮਾਰ, ਸੰਘਰਸ਼ ਵਾਹਨੀ ਪ੍ਰੱਮੁਖ ਪ੍ਰੇਮ ਭਾਰਦਵਾਜ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚੀਨੀ ਵਸਤੂਆਂ ਦੀ ਵਰਤੋ ਨਾਂ ਕਰਨ। ਦੋਨੋ ਸਕੂਲਾਂ ਦੇ ਪ੍ਰਿੰਸੀਪਲ ਸ਼ੋਭਾ ਰਾਨੀ ਅਤੇ  ਰਜਨੀ ਡਡਵਾਲ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here